ਕੋਲਕਾਤਾ— ਭਾਰਤੀ ਕ੍ਰਿਕਟ ਇਤਿਹਾਸ ਦੇ ਸਰਵਸ਼੍ਰੇਸ਼ਠ ਅਤੇ ਸਭ ਤੋਂ ਮਸ਼ਹੂਰ ਕਪਤਾਨ ਅਤੇ ਦਾਦਾ ਦੇ ਨਾਂ ਵਜੋਂ ਜਾਣੇ ਜਾਂਦੇ ਸੌਰਵ ਗਾਂਗੁਲੀ। ਹਾਲ ਹੀ ਵਿਚ 8 ਜੁਲਾਈ ਨੂੰ ਸੌਰਵ ਨੇ ਆਪਣਾ 45ਵਾਂ ਜਨਮ ਦਿਨ ਮਨਾਇਆ ਤੇ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਢੇਰ ਹੀ ਲੱਗ ਗਿਆ। ਇਸ ਸਮੇਂ ਗਾਂਗੁਲੀ ਭਾਰਤੀ ਟੀਮ ਦੇ ਕੋਚ ਦੀ ਚੋਣ ਵਿੱਚ ਉਲਝੇ ਹੋਏ ਹਨ। ਦੱਸ ਦਈਏ ਕਿ ਸੌਰਵ ਗਾਂਗੁਲੀ ਸੀ.ਏ.ਸੀ. ਕਮੇਟੀ ਦੇ ਮੈਂਬਰ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਦਿਸਚਸਪ ਵੀਡੀਓ ਸਾਹਮਣੇ ਆਇਆ ਹੈ ਜੋ ਕਿ ਖੂਬ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕੇ ਇਕ ਆਦਮੀ ਗੱਡੀ ਤੋਂ ਉਤਰ ਕੇ ਸੌਰਵ ਗਾਂਗੁਲੀ ਦੇ ਘਰ ਦਾ ਪਤਾ ਪੁੱਛ ਰਿਹਾ ਹੈ ਤੇ ਪੁੱਛਦੇ-ਪੁੱਛਦੇ ਉਹ ਗਾਂਗੁਲੀ ਦੇ ਘਰ ਦੇ ਬਾਹਰ ਪੁੱਜ ਗਿਆ। ਉਸ ਨੇ ਗੇਟ 'ਤੇ ਖੜ੍ਹੇ ਸਕਿਊਰਟੀ ਗਾਰਡ ਨੂੰ ਕਿਹਾ ਕਿ ਮੈਂ ਦਾਦਾ ਨੂੰ ਮਿਲਣਾ ਹੈ ਤੇ ਗਾਰਡ ਨੇ ਕਿਹਾ ਕਿ ਉਹ ਇੱਥੇ ਨਹੀਂ ਹਨ। ਇਸ 'ਚ ਦਿਲਚਸਪ ਗੱਲ ਇਹ ਹੈ ਦਾਦਾ ਦਾ ਘਰ ਪੁੱਛਣ ਵਾਲਾ ਕੋਈ ਆਮ ਇਨਸਾਨ ਨਹੀਂ ਸੀ ਸਗੋਂ ਬਾਲੀਵੁੱਡ ਦੇ ਸਟਾਰ ਆਮਿਰ ਖਾਨ ਆਪਣੀ ਲੁਕ ਚੇਂਜ਼ ਕਰਕੇ ਦਾਦਾ ਨੂੰ ਅਚਾਨਕ ਮਿਲ ਕੇ ਸਰਪ੍ਰਾਇਜ਼ ਦੇਣਾ ਚਾਹੁੰਦੇ ਸਨ। ਬਾਅਦ 'ਚ ਆਮਿਰ ਉੱਥੇ ਹੀ ਸੌਰਵ ਦਾ ਇੰਤਜ਼ਾਰ ਕਰਦੇ ਹਨ ਤੇ ਜਦੋਂ ਉਹ ਸ਼ਾਮ ਨੂੰ ਘਰ ਆਉਂਦੇ ਹਨ ਤਾਂ ਉਹ ਦਾਦਾ (ਸੌਰਵ ਗਾਂਗੁਲੀ) ਨੂੰ ਮਿਲਕੇ ਉਨ੍ਹਾਂ ਨੂੰ ਸ੍ਰਪਰਾਇਜ਼ ਦਿੰਦੇ ਹਨ।
ਬਾਅਦ 'ਚ ਆਮਿਰ ਨੇ ਕਿਹਾ ਕਿ ਮੈਨੂੰ ਦਾਦਾ ਦੀ ਫੈਮਲੀ ਨਾਲ ਮਿਲ ਕੇ ਬਹੁਤ ਵਧੀਆ ਲੱਗਾ। ਉਨ੍ਹਾਂ ਨੇ ਕਿਹਾ ਦਾਦਾ ਦੀ ਫੈਮਲੀ ਬਹੁਤ ਵਧੀਆ ਹੈ ਤੇ ਮੈਂ ਉਨ੍ਹਾਂ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ ਹਾਂ।
ਫਿਰ ਪੀ.ਸੀ.ਬੀ. ਦੇ ਪ੍ਰਧਾਨ ਬਣਨਗੇ ਸੇਠੀ
NEXT STORY