ਨਵੀਂ ਦਿੱਲੀ— ਆਈ.ਪੀ.ਐੱਲ. 2019 ਦੇ 42ਵੇਂ ਮੈਚ 'ਚ ਪੰਜਾਬ ਦੇ ਖਿਲਾਫ ਬੈਂਗਲੁਰੂ ਦੇ ਧਾਕੜ ਬੱਲੇਬਾਜ਼ ਏ.ਬੀ. ਡਿਵਿਲੀਅਰਸ ਨੇ ਛੱਕਿਆਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਮੈਚ 'ਚ ਇਕ ਸਮਾਂ ਅਜਿਹਾ ਲਗ ਰਿਹਾ ਸੀ ਕਿ ਬੈਂਗਲੁਰੂ ਦੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੇਗੀ। ਪਰ ਏ.ਬੀ. ਨੇ ਆਪਣੀ ਕਮਾਲ ਦੀ ਪਾਰੀ ਦੇ ਦਮ 'ਤੇ ਬੈਂਗਲੁਰੂ ਦੇ ਸਕੋਰ ਨੂੰ 202 ਤੱਕ ਪਹੁੰਚਾ ਦਿੱਤਾ।
ਡਿਵਿਲੀਅਰਸ ਨੇ ਵਰ੍ਹਾਇਆ ਛੱਕਿਆ ਦਾ ਮੀਂਹ
ਇਸ ਮੈਚ 'ਚ ਪੰਜਾਬ ਖਿਲਾਫ ਏ.ਬੀ. ਨੇ ਤੂਫਾਨੀ ਪਾਰੀ ਖੇਡੀ ਅਤੇ ਛੱਕਿਆਂ ਦੀ ਬਰਸਾਤ ਕਰ ਦਿੱਤੀ। ਉਨ੍ਹਾਂ ਨੇ ਆਪਣੀ ਪਾਰੀ 'ਚ ਕੁਲ 7 ਛੱਕੇ ਲਗਾਏ ਜਿਸ 'ਚ ਹੈਟ੍ਰਿਕ ਛੱਕਾ ਵੀ ਸ਼ਾਮਲ ਸੀ। ਡਿਵਿਲੀਅਰਸ ਨੇ ਇਸ ਮੈਚ ਦੀ ਪਹਿਲੀ ਪਾਰੀ ਦੇ 19ਵੇਂ ਓਵਰ 'ਚ ਹੈਟ੍ਰਿਕ ਛੱਕਾ ਲਗਾਇਆ। ਇਹ ਓਵਰ ਮੁਹੰਮਦ ਸ਼ਮੀ ਕਰਾ ਰਹੇ ਸਨ। ਸ਼ਮੀ ਦੇ ਇਸ ਓਵਰ ਦੀ ਤੀਜੀ ਗੇਂਦ 'ਤੇ ਏੇ.ਬੀ. ਡਿਵਿਲੀਅਰਸ ਨੇ ਲਾਂਗ ਆਫ 'ਤੇ ਛੱਕਾ ਲਗਾਇਆ। ਇਸ ਤੋਂ ਬਾਅਦ ਚੌਥੀ ਗੇਂਦ ਏ.ਬੀ. ਨੇ ਫਿਰ ਤੋਂ ਲਾਂਗ ਆਫ ਦੇ ਉਪਰੋਂ ਛੱਕਾ ਜੜ ਦਿੱਤਾ ਅਤੇ ਪੰਜਵੀਂ ਗੇਂਦ 'ਤੇ ਉਨ੍ਹਾਂ ਨੇ 95 ਮੀਟਰ ਦਾ ਛੱਕਾ ਲਾਂਗ ਲੈਗ ਦੇ ਉਪਰੋਂ ਲਗਾਇਆ। ਏ.ਬੀ. ਦਾ ਤੀਜਾ ਛੱਕਾ ਸਟੇਡੀਅਮ ਦੀ ਛੱਤ 'ਤੇ ਪਹੁੰਚ ਗਿਆ ਅਤੇ ਫਿਰ ਉਹ ਗੇਂਦ ਵਾਪਸ ਲਿਆਈ ਨਾ ਜਾ ਸਕੀ।
ਡਿਵਿਲੀਅਰਸ ਦੀ ਧਮਾਕੇਦਾਰ ਪਾਰੀ
ਪੰਜਾਬ ਦੇ ਖਿਲਾਫ ਡਿਵਿਲੀਅਰਸ ਦੀ ਪਾਰੀ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਨੇ 44 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅਜੇਤੂ 82 ਦੌੜਾਂ ਦੀ ਪਾਰੀ ਖੇਡੀ ਜਿਸ 'ਚ 7 ਛੱਕੇ ਅਤੇ ਤਿੰਨ ਚੌਕੇ ਸ਼ਾਮਸਲ ਸਨ। ਡਿਵਿਲੀਅਰਸ ਦੇ ਇਸ ਪਾਰੀ ਦੇ ਦੌਰਾਨ ਆਪਣਾ ਸਟ੍ਰਾਈਕ ਰੇਟ 186.36 ਦਾ ਰਖਿਆ। ਇਸ ਮੈਚ 'ਚ ਇਕ ਸਮੇਂ ਬੈਂਗਲੁਰੂ ਦੀ ਟੀਮ ਨੇ ਆਪਣੀਆਂ 4 ਵਿਕਟਾਂ 81 ਦੌੜਾਂ 'ਤੇ ਗੁਆ ਦਿੱਤੀਆਂ ਅਤੇ ਅਜਿਹਾ ਲਗ ਰਿਹਾ ਸੀ ਕਿ ਇਹ ਟੀਮ ਜ਼ਿਆਦਾ ਵੱਡਾ ਸਕੋਰ ਖੜਾ ਨਹੀਂ ਕਰ ਪਾਵੇਗੀ, ਪਰ ਡਿਵਿਲੀਅਰਸ ਨੇ ਪੰਜਵੇਂ ਵਿਕਟਾਂ ਦੇ ਲਈ ਸਟੋਇੰਸ ਦੇ ਨਾਲ ਮਿਲ ਕੇ 121 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਟੀਮ ਦਾ ਸਕੋਰ 200 ਦੇ ਪਾਰ ਪਹੁੰਚਾਇਆ। ਇਸ ਮੈਚ 'ਚ ਡਿਵਿਲੀਅਰਸ ਦੇ ਨਾਲ ਸਟੋਇੰਸ ਨੇ ਵੀ ਚੰਗੀ ਪਾਰੀ ਖੇਡੀ ਅਤੇ ਉਹ 34 ਗੇਂਦਾਂ 'ਤੇ ਅਜੇਤੂ 46 ਦੌੜਾਂ ਬਣਾਈਆਂ। ਉਨ੍ਹਾਂ ਨੇ ਵੀ ਦੋ ਚੌਕੇ ਅਤੇ ਤਿੰਨ ਛੱਕੇ ਲਗਾਏ।
ਜਿਨਸਨ ਜਾਨਸਨ ਸੱਟ ਕਾਰਨ ਏਸ਼ੀਆਈ ਚੈਂਪੀਅਨਸ਼ਿਪ ਤੋਂ ਹਟੇ
NEXT STORY