ਨੈਸ਼ਨਲ ਡੈਸਕ- ਦਿੱਲੀ 'ਚ ਆਯੋਜਿਤ ਅਟਲ ਟਿੰਕਰਿੰਗ ਮੈਰਾਥਨ (Atal Tinkering Marathon) 'ਚ ਕਸ਼ਮੀਰ ਦੇ ਵਿਦਿਆਰਥੀਆਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਆਪਣੀਆਂ ਨਵੀਆਂ ਤਕਨੀਕੀ ਕਾਢਾਂ ਨਾਲ ਆਪਣਾ ਜਲਵਾ ਬਿਖੇਰਿਆ। ਇਸ ਮੁਕਾਬਲੇ ਦੇ ਅਧੀਨ ਰਾਜ ਦੇ ਸਕੂਲਾਂ ਨੇ ਇਸ ਵਾਰ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਪੂਰੇ ਪ੍ਰਦੇਸ਼ 'ਚ ਲਗਭਗ 1,627 ਟੀਮਾਂ ਨੇ 20,000 ਤੋਂ ਵੱਧ ਪ੍ਰਾਜੈਕਟ ਪੇਸ਼ ਕੀਤੇ। ਖਾਸ ਤੌਰ 'ਤੇ ਇਕ ਪ੍ਰਾਜੈਕਟ ਚਰਚਾ ਦਾ ਵਿਸ਼ਾ ਬਣਿਆ, ਜਿਸ 'ਚ ਇਕ ਵਿਦਿਆਰਥੀ ਨੇ ਆਪਣੀ ਦਾਦੀ ਦੀ ਮਦਦ ਲਈ ਇਕ ਪਿਲ ਡਿਸਪੈਂਸਰ ਡਿਵਾਈਸ ਬਣਾਈ।
ਸੈਂਸਰ-ਅਧਾਰਤ ਪਿਲ ਡਿਸਪੈਂਸਰ
ਬਾਰਾਮੂਲਾ ਦੇ ਵਸਨੀਕ ਤੌਫੀਕ ਸ਼ੋਏਬ ਨੇ ਆਪਣੀ ਦਾਦੀ ਦੇ ਡਿਮੈਂਸ਼ੀਆ ਤੋਂ ਪੀੜਤ ਹੋਣ ਅਤੇ ਗਲਤ ਦਵਾਈਆਂ ਲੈਣ ਦੀ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਇਕ ਸਮਾਰਟ ਸੈਂਸਰ-ਆਧਾਰਤ ਪਿਲ ਡਿਸਪੈਂਸਰ ਬਣਾਇਆ। ਇਸ ਡਿਵਾਈਸ ਦਾ ਮੁੱਖ ਕੰਮ ਹੈ ਸਹੀ ਸਮੇਂ 'ਤੇ ਅਲਾਰਮ ਵਜਾ ਕੇ ਦਵਾਈਆਂ ਦੇਣਾ ਤਾਂ ਜੋ ਦਵਾਈਆਂ ਦੀ ਸਹੀ ਖੁਰਾਕ ਸਮੇਂ ਸਿਰ ਦਿੱਤੀ ਜਾ ਸਕੇ। ਸ਼ੋਏਬ ਨੇ ਇਸ ਪ੍ਰਾਜੈਕਟ 'ਤੇ ਬਾਰਾਮੂਲਾ ਦੇ ਫਤਿਹਗੜ੍ਹ ਸਥਿਤ ਸਕੂਲ ਦੀ ਅਟਲ ਟਿੰਕਰਿੰਗ ਲੈਬ 'ਚ ਕੰਮ ਕੀਤਾ ਅਤੇ ਇਸ ਨੂੰ ਅਟਲ ਟਿੰਕਰਿੰਗ ਮੈਰਾਥਨ 2023-24 'ਚ ਪੇਸ਼ ਕੀਤਾ।
ਬਾਇਓਮੈਟ੍ਰਿਕ ਇੰਜਣ
ਤੌਫੀਕ ਤੋਂ ਇਲਾਵਾ 18 ਸਾਲਾ ਸ਼ਾਹਿਦਾ ਬਾਨੋ ਨੇ ਵੀ ਆਪਣੀ ਤਕਨੀਕੀ ਸੋਚ ਦਾ ਪ੍ਰਦਰਸ਼ਨ ਕੀਤਾ ਅਤੇ 'ਬਾਇਓਮੈਟ੍ਰਿਕ ਇੰਜਣ' ਨਾਮੀ ਇਕ ਨਵੀਂ ਡਿਵਾਈਸ ਤਿਆਰ ਕੀਤੀ। ਇਹ ਡਿਵਾਈਸ ਡਰਾਈਵਰ ਦੇ ਬਾਇਓਮੈਟ੍ਰਿਕ ਡਾਟਾ ਨੂੰ ਆਧਾਰ ਕਾਰਡ ਨਾਲ ਜੋੜਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਜੇਕਰ ਡਰਾਈਵਰ 18 ਸਾਲ ਤੋਂ ਘੱਟ ਉਮਰ ਦਾ ਹੈ ਤਾਂ ਵਾਹਨ ਦਾ ਇੰਜਣ ਚਾਲੂ ਨਹੀਂ ਹੋਵੇਗਾ। ਇਸ ਦਾ ਉਦੇਸ਼ ਨਾਬਾਲਗ ਡਰਾਈਵਰਾਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣਾ ਹੈ।
ਅਟਲ ਟਿੰਕਰਿੰਗ ਮੈਰਾਥਨ ਕੀ ਹੈ?
ਹਰ ਸਾਲ ਭਾਰਤ ਭਰ 'ਚ 20,000 ਤੋਂ ਵੱਧ ਸਕੂਲ ਅਟਲ ਟਿੰਕਰਿੰਗ ਮੈਰਾਥਨ 'ਚ ਹਿੱਸਾ ਲੈਂਦੇ ਹਨ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ 'ਚ ਨਵੀਨਤਾ (ਇਨੋਵੇਸ਼ਨ) ਨੂੰ ਉਤਸ਼ਾਹਿਤ ਕਰਨਾ ਹੈ। ਦੇਸ਼ ਭਰ 'ਚ 10,000 ਤੋਂ ਵੱਧ ਅਟਲ ਟਿੰਕਰਿੰਗ ਲੈਬ ਵਿਦਿਆਰਥੀਆਂ ਨੂੰ ਨਵੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਪ੍ਰੇਰਿਤ ਕਰ ਰਹੀ ਹੈ।
ਅਟਲ ਇਨੋਵੇਸ਼ਨ ਮਿਸ਼ਨ ਦੀ ਮਹੱਤਤਾ
ਨੀਤੀ ਆਯੋਗ ਦੁਆਰਾ ਚਲਾਇਆ ਜਾ ਰਿਹਾ ਅਟਲ ਇਨੋਵੇਸ਼ਨ ਮਿਸ਼ਨ, ਭਾਰਤ 'ਚ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਇਕ ਅਹਿਮ ਪਹਿਲ ਹੈ। ਇਹ ਮਿਸ਼ਨ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਵਿਗਿਆਨਕ ਸੋਚ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲੱਭ ਸਕਣ। ਅਟਲ ਟਿੰਕਰਿੰਗ ਲੈਬ ਅਤੇ ਮੈਰਾਥਨ ਵਰਗੇ ਪ੍ਰੋਗਰਾਮ ਭਾਰਤੀ ਸਿੱਖਿਆ ਪ੍ਰਣਾਲੀ 'ਚ ਬਦਲਾਅ ਲਿਆਉਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਦੱਸਣਯੋਗ ਹੈ ਕਿ ਇਸ ਵਾਰ ਕਸ਼ਮੀਰ ਦੇ ਵਿਦਿਆਰਥੀਆਂ ਨੇ ਆਪਣੀ ਤਕਨੀਕੀ ਸੋਚ ਅਤੇ ਨਵੀਨਤਾ ਨਾਲ ਸਾਬਿਤ ਕਰ ਦਿੱਤਾ ਹੈ ਕਿ ਉਹ ਭਵਿੱਖ 'ਚ ਦੇਸ਼ ਦੇ ਵਿਕਾਸ 'ਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2047 ਤੱਕ ਅਸੀਂ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਵਾਂਗੇ : ਰਾਜਨਾਥ ਸਿੰਘ
NEXT STORY