ਮੁੰਬਈ- ਮੁੰਬਈ ਦੇ ਤਜਰਬੇਕਾਰ ਆਲ ਰਾਊਂਡਰ ਅਭਿਸ਼ੇਕ ਨਾਇਰ ਨੇ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਲੈ ਲਿਆ ਹੈ। ਨਾਇਰ ਨੇ ਕਿਹਾ ਕਿ ਮੈਂ ਬਿਲਕੁੱਲ ਸੰਤੁਸ਼ਟ ਹਾਂ...ਇੰਨੇ ਸਾਰੇ ਕ੍ਰਿਕਟਰ ਮੌਜੂਦ ਹਨ, ਜੋ ਉਸ ਸਥਿਤੀ ਵਿਚ ਪਹੁੰਚਣਾ ਚਾਹੁੰਦੇ ਹਨ, ਜਿਸ ਸਥਿਤੀ ਵਿਚ ਅੱਜ ਮੈਂ ਹਾਂ। ਮੈਂ ਇੰਨੇ ਲੰਮੇ ਸਮੇਂ ਤੱਕ ਖੇਡਣ ਦਾ ਮੌਕਾ ਮਿਲਣ ਲਈ ਸਿਰਫ ਧੰਨਵਾਦ ਹੀ ਪ੍ਰਗਟਾ ਸਕਦਾ ਹਾਂ। ਬੇਸ਼ੱਕ ਕੋਈ ਮਲਾਲ ਨਹੀਂ ਹੈ। ਮੈਂ ਖੁਸ਼ ਹਾਂ।
ਨਾਇਰ ਨੇ ਸਿਰਫ 3 ਇਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿਚ ਭਾਰਤ ਦੀ ਅਗਵਾਈ ਕੀਤੀ ਪਰ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਉਸ ਦਾ ਰਿਕਾਰਡ ਸ਼ਾਨਦਾਰ ਰਿਹਾ। ਮੁਸ਼ਕਲ ਸਥਿਤੀ 'ਚੋਂ ਟੀਮ ਨੂੰ ਉਭਾਰਨ ਲਈ ਮੁੰਬਈ ਦੇ ਸੰਕਟਮੋਚਨ ਦੇ ਰੂਪ ਵਿਚ ਪਛਾਣੇ ਜਾਣ ਵਾਲੇ 36 ਸਾਲ ਦੇ ਨਾਇਰ ਨੇ 103 ਪਹਿਲੀ ਸ਼੍ਰੇਣੀ ਮੈਚਾਂ ਵਿਚੋਂ ਜ਼ਿਆਦਾਤਰ ਮੁੰਬਈ ਦੀ ਟੀਮ ਲਈ ਖੇਡੇ। ਇਸ ਦੌਰਾਨ 5,749 ਦੌੜਾਂ ਬਣਾਈਆਂ ਅਤੇ 173 ਵਿਕਟਾਂ ਵੀ ਹਾਸਲ ਕੀਤੀਆਂ।
ਫੀਡੇ ਗ੍ਰਾਂ ਸਵਿਸ 'ਚ ਹਰਿਕਾ ਦ੍ਰੋਣਾਵੱਲੀ ਬਣੀ ਸਰਵਸ੍ਰੇਸ਼ਠ ਮਹਿਲਾ ਖਿਡਾਰਨ
NEXT STORY