ਨਵੀਂ ਦਿੱਲੀ (ਜੋਗਿੰਦਰ ਸੰਧੂ)- ਅਡਾਨੀ ਗਰੁੱਪ ਨੇ ਭਾਰਤ ਲਈ ਵਿਸ਼ਵ ਕੱਪ ਐਥਲੈਟਿਕਸ ਦੀ ਖੋਜ ਕਰ ਕੇ ਉਨ੍ਹਾਂ ਨੂੰ ਤਿਆਰ ਕਰਨ ਦੀ ਪਹਿਲਕਦਮੀ ਦਾ ਐਲਾਨ ਕੀਤਾ ਹੈ। ਇਸ ਨੂੰ ਰੀਓ ਓਲੰਪਿਕ 2016 ਲਈ ਬਣਾਏ ਗਏ ਗਰੁੱਪ ਦੇ ਪਾਇਲਟ ਪ੍ਰਾਜੈਕਟ ਦੇ ਆਧਾਰ 'ਤੇ ਹੀ 'ਮਾਣ ਹੈ' ਦਾ ਨਾਂ ਦਿੱਤਾ ਗਿਆ ਹੈ, ਜਿਹੜਾ ਦੇਸ਼ ਭਰ ਵਿਚ ਚਲਾਇਆ ਜਾਣ ਵਾਲਾ ਪ੍ਰੋਗਰਾਮ ਹੈ। ਇਸਦਾ ਟੀਚਾ ਖੇਡ ਜਗਤ ਨਾਲ ਜੁੜੇ ਲੋਕਾਂ ਤੇ ਹਿੱਤਧਾਰਕਾਂ ਤਕ ਪਹੁੰਚਣਾ ਹੈ ਤੇ ਉਨ੍ਹਾਂ ਨੂੰ ਸਮਰਥ ਕਰਨਾ ਹੈ। 15 ਮਈ ਤੋਂ ਸ਼ੁਰੂ ਹੋਏ 'ਮਾਣ ਹੈ' ਪ੍ਰਾਜੈਕਟ ਲਈ ਕਈ ਖੇਡਾਂ ਨਾਲ ਜੁੜੇ ਐਥਲੀਟ, ਕੋਚ, ਖੇਡ ਅਕੈਡਮੀ ਆਦਿ ਵਲੋਂ ਅਰਜ਼ੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵੱਡੀ ਕੋਸ਼ਿਸ਼ ਰਾਹੀਂ ਦੇਸ਼ ਭਰ ਦੇ 100 ਸ਼ਹਿਰਾਂ ਵਿਚੋਂ 5000 ਇੱਛੁਕਾਂ ਵਿਚ 15 ਤੋਂ ਵੱਧ ਸੰਭਾਵਿਤ ਐਥਲੀਟਾਂ ਦੀ ਚੋਣ ਕੀਤੀ ਜਾਵੇਗੀ। ਇਹ ਉਹ ਖਿਡਾਰੀ ਹੋਣਗੇ, ਜਿਨ੍ਹਾਂ ਵਿਚ ਵੱਡੀ ਉਪਲੱਬਧੀ ਹਾਸਲ ਕਰਨ ਦਾ ਜਨੂੰਨ ਹੈ। ਅਜੇ ਤਕ ਇਸ ਪਹਿਲ ਦੇ ਤਹਿਤ 300 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਪ੍ਰਣਵ ਅਡਾਨੀ, ਡਾਇਰੈਕਟਰ ਅਡਾਨੀ ਇੰਟਰਪ੍ਰਾਈਜ਼ਜ਼ ਲਿਮ. ਨੇ ਕਿਹਾ ਕਿ ਭਾਰਤ ਖੇਡ ਦੀ ਭਾਵਨਾ ਵਿਚ ਇਕ ਵੱਡੇ ਵਾਧੇ ਦਾ ਗਵਾਹ ਬਣਦਾ ਜਾ ਰਿਹਾ ਹੈ। 'ਮਾਣ ਹੈ' 14 ਸਾਲ ਤੋਂ ਵੱਧ ਦੀ ਉਮਰ ਦੇ ਖਿਡਾਰੀਆਂ ਲਈ ਨੂੰ ਵੱਡਾ ਮੌਕਾ ਦੇ ਰਿਹਾ ਹੈ।
16 ਸਾਲ ਬਾਅਦ ਟੁੱਟ ਸਕਦੈ ਸਚਿਨ ਦਾ ਵਿਸ਼ਵ ਕੱਪ ਰਿਕਾਰਡ
NEXT STORY