ਨਵੀਂ ਦਿੱਲੀ—ਲਾਰਡਸ ਟੈਸਟ 'ਚ ਇੰਗਲੈਂਡ ਵਲੋਂ ਖੇਡਣ ਉਤਰੇ ਸਪਿਨਰ ਆਦਿਲ ਰਸ਼ੀਦ ਦੇ ਨਾਮ ਇਕ ਅਣਚਾਹਿਆ ਰਿਕਾਰਡ ਜੁੜ ਗਿਆ। ਰਸ਼ੀਦ ਨੇ ਦੂਜੇ ਟੈਸਟ 'ਚ ਨਾ ਤਾਂ ਬੱਲੇਬਾਜ਼ੀ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਗੇਂਦਬਾਜ਼ੀ ਦਾ ਮੌਕਾ ਮਿਲਿਆ। ਇਸ ਮੈਚ 'ਚ ਰਸ਼ੀਦ ਫੀਲਡ 'ਤੇ ਜ਼ਰੂਰ ਸਨ, ਪਰ ਉਨ੍ਹਾਂ ਨੇ ਕੋਈ ਕੈਚ ਵੀ ਨਹੀਂ ਫੜਿਆ। ਅਜਿਹੀ ਘਟਨਾ ਕਿਸੇ ਖਿਡਾਰੀ ਦੇ ਨਾਲ 13 ਸਾਲ ਪਹਿਲਾਂ ਲਾਰਡਸ 'ਚ ਹੀ ਹੋਈ ਸੀ।
ਅਜਿਹਾ 2005 'ਚ ਇੰਗਲੈਂਡ ਗੈਰੇਥ ਬੈਟੀ ਨਾਲ ਹੋਇਆ ਸੀ ਜਦੋਂ ਉਹ ਬੰਗਲਾਦੇਸ਼ ਖਿਲਾਫ ਖੇਡਣ ਉਤਰੇ ਸਨ। 2005 ਦਾ ਬੰਗਲਾਦੇਸ਼ ਅਤੇ ਇੰਗਲੈਂਡ ਵਿਚਕਾਰ ਮੈਚ ਵੀ ਲਾਰਡਸ 'ਚ ਹੀ ਖੇਡਿਆ ਗਿਆ ਸੀ। ਹਾਲਾਂਕਿ, ਲਾਰਡਸ 'ਚ ਰਸ਼ੀਦ ਨੂੰ ਗੇਂਦਬਾਜ਼ੀ ਨਹੀਂ ਮਿਲਣ ਦੀ ਵਜ੍ਹਾ ਹੈ ਕਿ ਤੇਜ਼ ਗੇਂਦਬਾਜ਼ਾਂ ਨੂੰ ਸਵਿੰਗ ਦੇ ਕਾਰਨ ਮਦਦ ਮਿਲ ਰਹੀ ਸੀ। ਭਾਰਤ 2 ਸਪਿਨਰ ਚਾਈਨਾਮੈਨ ਕੁਲਦੀਪ ਯਾਦਵ ਅਤੇ ਆਰ.ਅਸ਼ਵਿਨ ਦੇ ਨਾਲ ਉਤਰਿਆ, ਪਰ ਦੋਵੇ ਹੀ ਕੁਝ ਖਾਸ ਕਮਾਲ ਨਹੀਂ ਦਿਖਾ ਪਾਏ। ਲਾਰਡਸ ਟੈਸਟ 'ਚ ਟੀਮ ਇੰਡੀਆ ਪਹਿਲੀ ਪਾਰੀ 'ਚ 107 ਅਤੇ ਦੂਜੀ ਪਾਰੀ 'ਚ 130 ਦੇ ਸਕੋਰ 'ਤੇ ਆਲ ਆਊਟ ਹੋ ਗਏ। ਇਸ ਦੌਰਾਨ ਕਪਤਾਨ ਜੋ ਰੂਟ ਨੇ ਰਾਸ਼ਿਦ ਨੂੰ ਇਕ ਵਾਰ ਵੀ ਗੇਂਦਬਾਜ਼ੀ ਦਾ ਮੌਕਾ ਨਹੀਂ ਦਿੱਤਾ। ਭਾਰਤ ਦੀ ਪਹਿਲੀ ਪਾਰੀ 'ਚ ਬਣਾਏ 107 ਦੌੜਾਂ ਦੇ ਜਵਾਬ 'ਚ ਖੇਡਣ ਉਤਰੀ ਇੰਗਲੈਂਡ ਦੀ ਟੀਮ ਨੇ 7 ਵਿਕਟਾਂ 'ਤੇ 396 ਦੌੜਾਂ 'ਤੇ ਆਪਣੀ ਪਾਰੀ ਘੋਸ਼ਿਤ ਕਰ ਦਿੱਤੀ। ਇਸ ਕਾਰਨ ਰਾਸ਼ਿਦ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਵੀਂ ਨਹੀਂ ਮਿਲਿਆ।
ਪਹਿਲਾਂ ਵੀ ਕਈ ਖਿਡਾਰੀਆਂ ਦੇ ਨਾਲ ਅਜਿਹਾ ਹੋ ਚੁੱਕਿਆ ਹੈ।
ਰਾਸ਼ਿਦ ਤੋਂ ਪਹਿਲਾਂ ਵੀ ਅਜਿਹਾ ਕਈ ਖਿਡਾਰੀਆਂ ਦੇ ਨਾਲ ਹੋ ਚੁੱਕਿਆ ਹੈ। ਇੰਗਲੈਂਡ ਦੇ 4 ਖਿਡਾਰੀਆਂ ਦੇ ਨਾਲ ਮੈਦਾਨ ਤੇ ਪਹਿਲਾਂ ਵੀ ਅਜਿਹੀ ਘਟਨਾ ਹੋ ਚੁੱਕੀ ਹੈ। ਭਾਰਤ ਦੇ ਵੀ 3 ਖਿਡਾਰੀਆਂ ਨਾਲ ਅਜਿਹਾ ਹੋ ਚੁੱਕਾ ਹੈ।
ਬੈਡਮਿੰਟਨ ਖਿਡਾਰਨ ਛੱਜ ਵੇਚਣ ਲਈ ਹੋਈ ਮਜਬੂਰ, ਨਹੀਂ ਲੈ ਰਿਹਾ ਕੋਈ ਸਾਰ
NEXT STORY