ਦੋਹਾ -ਭਾਰਤ ਦੇ ਸਟਾਰ ਖਿਡਾਰੀ ਪੰਕਜ ਅਡਵਾਨੀ ਨੇ 35ਵੇਂ ਪੁਰਸ਼ ਏਸ਼ੀਆਈ ਸਨੂਕਰ ਚੈਂਪੀਅਨਸ਼ਿਪ ਜਿੱਤ ਕੇ ਕਿਉੂ ਖੇਡਾਂ ਵਿਚ ਆਪਣਾ ਕਰੀਅਰ ਗ੍ਰੈਂਡ ਸਲੈਮ ਪੂਰਾ ਕੀਤਾ। ਪੰਕਜ ਨੇ ਸ਼ੁੱਕਰਵਾਰ ਨੂੰ ਮਿਲੀ ਜਿੱਤ ਨਾਲ ਐੱਸ. ਸੀ. ਬੀ. ਐੱਸ. ਏਸ਼ੀਆਈ ਸਨੂਕਰ ਮੁਕਾਬਲਾ-6 ਰੇਡ (ਛੋਟਾ ਸਵਰੂਪ) ਅਤੇ 15 ਰੇਡ (ਵੱਡਾ ਸਵਰੂਪ) ਨਾਲ ਦੋਵਾਂ ਖੇਤਰਾਂ 'ਚ ਐੱਸ. ਸੀ. ਬੀ. ਐੱਸ. ਵਿਸ਼ਵ ਚੈਂਪੀਅਨਸ਼ਿਪ ਆਪਣੇ ਨਾਂ ਕਰ ਲਈ।
ਬਿਲੀਅਰਡਸ ਵਿਚ ਇਹ ਪ੍ਰਾਪਤੀ ਹਾਸਲ ਕਰ ਚੁੱਕੇ ਪੰਕਜ ਦੀਆਂ ਟਰਾਫੀਆਂ ਵਿਚ ਸਿਰਫ 15 ਰੇਡ ਏਸ਼ੀਆਈ ਸਨੂਕਰ ਖਿਤਾਬ ਘੱਟ ਸੀ, ਜਿਸ ਨੂੰ ਉਸ ਨੇ ਫਾਈਨਲ ਵਿਚ ਥਾਨਾਵਤ ਤਿਰਾਪੋਂਗਪਾਈਬੂਨ ਨੂੰ 6-3 ਨਾਲ ਹਰਾ ਕੇ ਹਾਸਲ ਕਰ ਲਿਆ। ਇਸ ਤਰ੍ਹਾਂ ਪੰਕਜ ਸਾਰੇ ਸਵਰੂਪਾਂ ਵਿਚ ਏਸ਼ੀਆਈ ਤੇ ਵਿਸ਼ਵ ਚੈਂਪੀਅਨਸ਼ਿਪ ਆਪਣੇ ਨਾਂ ਕਰਨ ਵਾਲਾ ਇਕਲੌਤਾ ਖਿਡਾਰੀ ਬਣ ਗਿਆ। ਪੰਕਜ ਨੇ ਇਸ ਨੂੰ 10-52, 1-97, 95-1, 110-1, 69-43, 71-44, 80-49, 72-42, 67-1 ਨਾਲ ਜਿੱਤਣ ਤੋਂ ਬਾਅਦ ਕਿਹਾ, ''ਇਸ ਖਿਤਾਬ ਨਾਲ ਮੈਂ ਆਪਣੇ ਦੇਸ਼ ਦੀ ਇਨ੍ਹਾਂ ਦੋਵਾਂ ਖੇਡਾਂ ਵਿਚ ਅਗਵਾਈ ਕਰਦੇ ਹੋਏ ਸਭ ਕੁਝ ਹਾਸਲ ਕਰ ਲਿਆ ਹੈ। ਇਸ ਜਿੱਤ ਨਾਲ ਮੇਰੀ ਟਰਾਫੀ ਦੀ ਕੈਬਨਿਟ ਪੂਰੀ ਹੋ ਗਈ, ਇਸ ਨਾਲ ਹੁਣ ਮੈਂ ਕਾਫੀ ਲੰਮੇ ਸਮੇਂ ਤੱਕ ਆਰਾਮ ਕਰ ਸਕਾਂਗਾ।'' ਹੁਣ ਉਹ ਅਗਲੇ ਹਫਤੇ ਆਈ. ਬੀ. ਐੱਸ. ਐੱਫ ਵਿਸ਼ਵ ਕੱਪ ਦਾ ਹਿੱਸਾ ਹੋਵੇਗਾ।
CWC 2019 : ਗੇਂਦ ਹੱਥ 'ਚ ਹੁੰਦੇ ਹੋਏ ਵੀ ਰਨ ਆਊਟ ਨਹੀ ਕਰ ਸਕੇ ਰਾਸ਼ਿਦ (ਵੀਡੀਓ)
NEXT STORY