ਸਪੋਰਟ ਡੈਸਕ : ਆਈਪੀਐਲ 2026 ਦੇ 39ਵੇਂ ਮੈਚ ਵਿੱਚ ਅੱਜ ਦਿੱਲੀ ਕੈਪੀਟਲਸ (DC) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਹ ਹਾਈ-ਵੋਲਟੇਜ ਮੁਕਾਬਲਾ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਤੇ ਅਕਸ਼ਰ ਪਟੇਲ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ। RCB ਦੀ ਟੀਮ ਨੇ ਅੱਜ ਦੇ ਮੈਚ ਲਈ ਆਪਣੀ ਪਲੇਇੰਗ ਇਲੈਵਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਅੰਕੜਿਆਂ ਵਿੱਚ RCB ਦਾ ਪਲੜਾ ਭਾਰੀ
ਜੇਕਰ ਦੋਵਾਂ ਟੀਮਾਂ ਦੇ ਪੁਰਾਣੇ ਰਿਕਾਰਡਾਂ 'ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਦੋਵਾਂ ਵਿਚਾਲੇ ਕੁੱਲ 34 ਮੁਕਾਬਲੇ ਖੇਡੇ ਗਏ ਹਨ। ਇਨ੍ਹਾਂ ਵਿੱਚੋਂ ਬੈਂਗਲੁਰੂ ਨੇ 20 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਦਿੱਲੀ ਨੂੰ 13 ਮੈਚਾਂ ਵਿੱਚ ਸਫਲਤਾ ਮਿਲੀ ਹੈ। ਮੌਜੂਦਾ ਫਾਰਮ ਅਤੇ ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ ਅੱਜ ਦੇ ਮੈਚ ਵਿੱਚ ਕਾਂਟੇ ਦੀ ਟੱਕਰ ਹੋਣ ਦੀ ਪੂਰੀ ਉਮੀਦ ਹੈ।
ਦਿੱਲੀ ਕੈਪੀਟਲਜ਼ (ਪਲੇਇੰਗ ਇਲੈਵਨ): ਸਾਹਿਲ ਪਾਰਖ, ਕੇਐੱਲ ਰਾਹੁਲ (w), ਨਿਤੀਸ਼ ਰਾਣਾ, ਸਮੀਰ ਰਿਜ਼ਵੀ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਅਕਸ਼ਰ ਪਟੇਲ (c), ਦੁਸ਼ਮੰਥਾ ਚਮੀਰਾ, ਕਾਇਲ ਜੈਮੀਸਨ, ਕੁਲਦੀਪ ਯਾਦਵ, ਟੀ ਨਟਰਾਜਨ।
ਰਾਇਲ ਚੈਲੰਜਰਜ਼ ਬੈਂਗਲੁਰੂ (ਪਲੇਇੰਗ ਇਲੈਵਨ): ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (c), ਜਿਤੇਸ਼ ਸ਼ਰਮਾ (w), ਟਿਮ ਡੇਵਿਡ, ਰੋਮੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਸੁਯਸ਼ ਸ਼ਰਮਾ, ਰਸਿਕ ਸਲਾਮ ਡਾਰ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰਗਬੀ ਪ੍ਰੀਮੀਅਰ ਲੀਗ 'ਚ ਪਹਿਲੀ ਵਾਰ ਹੋਵੇਗਾ ਮਹਿਲਾ ਟੂਰਨਾਮੈਂਟ, ਜੂਨ ਵਿੱਚ ਭਿੜਨਗੀਆਂ 4 ਟੀਮਾਂ
NEXT STORY