ਕਾਬੁਲ : ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਨਜੀਬੁੱਲਾਹ ਤਾਰਾਕਈ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਕੁੱਝ ਦਿਨ ਪਹਿਲਾਂ ਨਜੀਬੁੱਲਾਹ ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਆਖਿਰ ਆਪਣੀ ਦਾੜ੍ਹੀ ਕਿਉਂ ਵਧਾਉਂਦੇ ਜਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ?
ਦੱਸ ਦੇਈਏ ਕਿ ਨਜੀਬ ਪੂਰਬੀ ਨਨਗਾਰਹਰ 'ਚ ਕਰਿਆਨਾ ਸਟੋਰ ਤੋਂ ਨਿਕਲ ਕੇ ਸੜਕ ਪਾਰ ਕਰ ਰਹੇ ਸਨ, ਉਦੋਂ ਉੱਥੋਂ ਲੰਘ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ ਅਤੇ ਉਹ ਉਦੋਂ ਤੋਂ ਆਈ.ਸੀ.ਯੂ. ਵਿਚ ਸਨ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਜ਼ਰੀਏ ਨਜੀਬੁੱਲਾਹ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: IPL 2020: ਮੁੰਬਈ ਵਿਰੁੱਧ ਰਾਜਸਥਾਨ ਲਈ ਅੱਜ ਹੋਵੇਗੀ ਮੁਸ਼ਕਲ ਚੁਣੌਤੀ
ਤਾਰਾਕਈ ਨੇ ਮਾਰਚ 2014 ਵਿਚ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਹੁਣ ਤੱਕ ਉਹ 12 ਟੀ-20 ਅਤੇ ਇਕ ਵਨਡੇ ਅਫਗਾਨਿਸਤਾਲ ਲਈ ਖੇਡ ਚੁੱਕੇ ਸਨ। ਟੀ-20 ਵਿਚ ਉਨ੍ਹਾਂ ਨੇ 4 ਅਰਧ ਸੈਂਕੜਿਆ ਨਾਲ 258 ਦੌੜਾਂ ਬਣਾਈਆਂ ਸਨ। ਉਹ 24 ਫਰਸਟ ਕਲਾਸ ਮੈਚ ਵੀ ਖੇਡ ਚੁੱਕੇ ਹਨ। ਇਨ੍ਹਾਂ ਵਿਚ ਉਨ੍ਹਾਂ ਨੇ 47.20 ਦੀ ਔਸਤ ਨਾਲ 2030 ਦੌੜਾ ਬਣਾਈਆਂ ਸਨ। ਇਨ੍ਹਾਂ ਵਿਚ 6 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ। 17 ਲਿਸਟ ਏ ਦੇ ਮੇਚਾਂ ਵਿਚ ਤਾਰਾਕਈ ਨੇ 32.52 ਦੀ ਔਸਤ ਨਾਲ 553 ਦੌੜਾਂ ਬਣਾਈਆਂ। ਇਨ੍ਹਾਂ ਵਿਚ 1 ਸੈਂਕੜਾ ਅਤੇ 3 ਅਰਧ ਸੈਂਕੜੇ ਸ਼ਾਮਲ ਹਨ। 33 ਟੀ-20 ਵਿਚ ਉਨ੍ਹਾਂ ਨੇ 127.50 ਦੀ ਸਟਰਾਈਕ ਰੇਟ ਨਾਲ 700 ਦੌੜਾਂ ਬਣਾਈਆਂ ਸਨ। ਹਾਲ ਹੀ ਵਿਚ ਉਨ੍ਹਾਂ ਨੇ ਸ਼ਾਪਾਗੀਜਾ ਕ੍ਰਿਕਟ ਲੀਗ ਵਿਚ ਮੀਸ ਆਈਨਕ ਨਾਈਟਸ ਦੀ ਨੁਮਾਇੰਦਗੀ ਕੀਤੀ ਸੀ।
ਇਹ ਵੀ ਪੜ੍ਹੋ: ਸਰਕਾਰ ਨੇ 'ਪ੍ਰੀਮੀਅਮ ਇਕੋਨਾਮੀ ਕਲਾਸ' ਦਾ ਹਵਾਈ ਕਿਰਾਇਆ ਕੀਤਾ ਤੈਅ, ਹੁਣ ਦੇਣੇ ਹੋਣਗੇ ਇੰਨੇ ਰੁਪਏ
IPL 2020: ਮੁੰਬਈ ਵਿਰੁੱਧ ਰਾਜਸਥਾਨ ਲਈ ਅੱਜ ਹੋਵੇਗੀ ਮੁਸ਼ਕਲ ਚੁਣੌਤੀ
NEXT STORY