ਦੇਹਰਾਦੂਨ— ਅਫਗਾਨਿਸਤਾਨ ਤੇ ਆਇਰਲੈਂਡ ਵਿਚਾਲੇ ਦੂਸਰਾ ਵਨ ਡੇ ਮੈਚ ਸ਼ਨੀਵਾਰ ਨੂੰ ਮੀਂਹ ਕਾਰਨ ਰੱਦ ਹੋ ਗਿਆ। ਅਫਗਾਨਿਸਤਾਨ 5 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਅਫਗਾਨਿਸਤਾਨ ਨੇ 48.3 ਓਵਰਾਂ 'ਚ 7 ਵਿਕਟਾਂ 'ਤੇ 250 ਦੌੜਾਂ ਬਣਾਈਆਂ ਸਨ ਪਰ ਫਿਰ ਮੀਂਹ ਆਉਣ ਤੋਂ ਬਾਅਦ ਖੇਡ ਸ਼ੁਰੂ ਨਹੀਂ ਹੋਇਆ ਤੇ ਮੈਚ ਰੱਦ ਕਰ ਦਿੱਤਾ ਗਿਆ। ਹਜਕਾਤੁੱਲਾਹ ਨੇ 67, ਰਹਮਤ ਸ਼ਾਹ ਨੇ 54 ਤੇ ਹਸ਼ਮਤੁੱਲਾਹ ਸ਼ਾਹਿਦੀ ਨੇ 52 ਦੌੜਾਂ ਬਣਾਈਆਂ। ਹੁਣ ਵਨ ਡੇ ਸੀਰੀਜ਼ ਦਾ ਤੀਸਰਾ ਮੈਚ 5 ਮਾਰਚ ਨੂੰ ਦੇਹਰਾਦੂਨ 'ਚ ਖੇਡਿਆ ਜਾਣਾ ਹੈ।
ਰੋਹਿਤ ਨੂੰ ਪਿੱਛੇ ਛੱਡ ਧੋਨੀ ਨੇ ਹਾਸਲ ਕੀਤੀ ਇਹ ਉਪਲੱਬਧੀ
NEXT STORY