ਜਲੰਧਰ—ਟੀ-20 ਲੀਗ 'ਚ ਆਖਰਕਾਰ ਪਾਕਿਸਤਾਨ ਦੇ ਧਾਕੜ ਬੱਲੇਬਾਜ਼ ਸ਼ਾਹਿਦ ਅਫਰੀਦੀ ਦਾ ਬੱਲਾ ਚੱਲ ਹੀ ਗਿਆ। ਇਸ ਧਾਕੜ ਬੱਲੇਬਾਜ਼ ਨੇ ਪਖਤੂਨ ਲਈ ਖੇਡਦੇ ਹੋਏ ਨਾਰਥਨ ਵਾਰੀਅਰਸ ਖਿਲਾਫ ਮੈਚ ਦੌਰਾਨ ਸਿਰਫ 17 ਗੇਂਦਾਂ 'ਚ 59 ਦੌੜਾਂ ਬਣਾਈਆ। ਅਫਰੀਦੀ ਆਪਣੀ ਪਾਰੀ ਦੌਰਾਨ ਇਨੇ ਖਤਰਨਾਕ ਨਜ਼ਰ ਆਏ ਕਿ ਉਨ੍ਹਾਂ ਨੇ ਤਿੰਨ ਚੌਕਿਆਂ ਤੋਂ ਇਲਾਵਾ 7 ਜ਼ਬਰਦਸਤ ਛੱਕੇ ਵੀ ਲਗਾਏ। ਉਨ੍ਹਾਂ ਦੀ ਸਟਰਾਇਕ ਰੇਟ 347.5 ਰਹੀ। ਅਫਰੀਦੀ, ਸ਼ਫੀਕਉਲਾਹ 22, ਫਲੇਚਰ 14 ਦੀ ਪਾਰੀ ਦੀ ਬਦੌਲਤ ਪਖਤੂਨ ਨੇ ਪਹਿਲਾਂ ਖੇਡਦੇ ਹੋਏ 20 ਉਵਰਾਂ 'ਚ 5 ਵਿਕਟਾਂ 'ਤੇ 135 ਦੌੜਾਂ ਬਣਾਈਆਂ।
ਜਵਾਬ 'ਚ ਖੇਡਣ ਉਤਰੀ ਨਾਰਥਨ ਵਾਰੀਅਰਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪੂਰਣ ਅਤੇ ਆਂਦਰੇ ਰਸੈਲ ਦੇ ਜਲਦ ਆਊਟ ਹੋਣ 'ਤੇ ਸਿਮੰਸ ਨੇ ਪਾਵੇਲ ਨਾਲ ਮਿਲ ਕੇ ਆਪਣੀ ਪਾਰੀ ਨੂੰ ਅੱਗੇ ਵਧਾਇਆ। ਸਿਮੰਸ ਤਾਂ ਸਿਰਫ 24 ਦੌੜਾਂ ਬਣਾ ਕੇ ਆਊਟ ਹੋ ਗਏ। ਦੂਜੇ ਪਾਸੇ ਪਾਵੇਲ ਨੇ ਕੁਲ 35 ਗੇਂਦਾਂ 'ਚ 80 ਦੌੜਾਂ ਬਣਾਈਆ। ਇਸ 'ਚ ਚਾਰ ਚੌਕੇ ਅਤੇ 9 ਛੱਕੇ ਸ਼ਾਮਲ ਸਨ। ਹਾਲਾਂਕਿ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਲਾ ਸਕੇ।
ਧੋਨੀ ਕੋਲ ਤਾਕਤ ਹੈ, ਉਸ ਨੂੰ ਵਿਸ਼ਵ ਕੱਪ ਟੀਮ 'ਚ ਸ਼ਾਮਲ ਕਰਨਾ ਚਾਹੀਦੈ : ਫਲੇਮਿੰਗ
NEXT STORY