ਮੁੰਬਈ– ਆਈ. ਪੀ. ਐੱਲ. ਦੇ ਅਧਿਕਾਰਤ ਪ੍ਰਸਾਰਕਰਤਾ ਸਟਾਰ ਇੰਡੀਆ ਨੇ ਦਾਅਵਾ ਕੀਤਾ ਹੈ ਕਿ ਟੀ. ਵੀ. ਦਰਸ਼ਕਾਂ ਦੀ ਗਿਣਤੀ ਵਿਚ 23 ਫ਼ੀਸਦੀ ਦਾ ਵਾਧਾ ਹੋਇਆ ਹੈ ਤੇ ਟੀ. ਵੀ. 'ਤੇ ਇਸ ਚੋਟੀ ਦੀ ਟੀ-20 ਲੀਗ ਨੂੰ ਔਸਤ 3 ਕਰੋੜ 15 ਲੱਖ 70 ਹਜ਼ਾਰ ਇਮਪ੍ਰੈਸ਼ਨ ਮਿਲੇ।
ਇਹ ਅੰਕੜੇ ਬ੍ਰਾਡਕਾਸਟ ਆਡੀਅਨਜ਼ ਰਿਸਰਚ ਕੌਂਸਲ (ਬੀ. ਏ. ਆਰ. ਸੀ.) ਇੰਡੀਆ ਤੋਂ ਲਏ ਗਏ ਹਨ ਤੇ 5 ਖੇਤਰੀ ਭਾਸ਼ਾਵਾਂ ਹਿੰਦੀ, ਬੰਗਾਲੀ, ਤੇਲਗੂ, ਤਮਿਲ ਤੇ ਕੰਨੜ ਵਿਚ ਪ੍ਰਸਾਰਣ ਨਾਲ ਦਰਸ਼ਕਾਂ ਦੀ ਗਿਣਤੀ ਵਿਚ ਵਾਧੇ ਵਿਚ ਮਦਦ ਮਿਲੀ। ਚੈਨਲ ਅਨੁਸਾਰ ਹਾਲ ਹੀ ਵਿਚ ਖ਼ਤਮ ਹੋਏ ਸੈਸ਼ਨ ਦੌਰਾਨ ਦਰਸ਼ਕਾਂ ਬੀਬੀਆਂ ਦੀ ਗਿਣਤੀ ਵਿਚ 24 ਫ਼ੀਸਦੀ ਜਦਕਿ ਬੱਚਿਆਂ ਦੀ ਗਿਣਤੀ ਵਿਚ 20 ਫ਼ੀਸਦੀ ਦਾ ਵਾਧਾ ਹੋਇਆ ਹੈ। ਸਟਾਰ ਇੰਡੀਆ ਦੇ ਖੇਡ ਪ੍ਰਮੁੱਖ ਸੰਜੇ ਗੁਪਤਾ ਨੇ ਇਹ ਜਾਣਕਾਰੀ ਦਿੱਤੀ।
ਭਾਰਤ-ਆਸਟਰੇਲੀਆ ਸੀਰੀਜ਼ ’ਚ ਗੇਂਦਬਾਜ਼ਾਂ ਦੀ ਹੋਵੇਗੀ ਫ਼ੈਸਲਾਕੁੰਨ ਭੂਮਿਕਾ : ਜ਼ਹੀਰ
NEXT STORY