ਨਵੀਂ ਦਿੱਲੀ- ਸੋਮਵਾਰ ਨੂੰ ਜਿਵੇਂ ਹੀ ਬੀ. ਸੀ. ਸੀ. ਆਈ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਗਾਮੀ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ ਤਾਂ ਉਦੋਂ ਹੀ ਪ੍ਰਸ਼ੰਸਕਾਂ ਦੀਆਂ ਉਮੀਦਾਂ ਨੂੰ ਜ਼ਬਰਦਸਤ ਝਟਕਾ ਲੱਗਾ। ਇਸ ਤੋਂ ਪਹਿਲਾਂ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਬੁਮਰਾਹ ਖੇਡ ਸਕਦੇ ਹਨ। ਪਰ ਹੁਣ ਬੀ. ਸੀ. ਸੀ. ਆਈ. ਵਲੋਂ ਬੁਮਰਾਹ ਦੇ ਨਾ ਖੇਡਣ 'ਤੇ ਮੋਹਰ ਲੱਗਣ ਨਾਲ ਕ੍ਰਿਕਟ ਪ੍ਰਸ਼ੰਸਕ ਥੋੜ੍ਹੇ ਨਿਰਾਸ਼ ਹਨ। ਹਾਲਾਂਕਿ ਉਸ ਦੀ ਰਿਪਲੇਸਮੈਂਟ ਨੂੰ ਲੈ ਕੇ ਕੋਈ ਅਧਿਕਾਰਤ ਨਾਂ ਸਾਹਮਣੇ ਨਹੀਂ ਆਇਆ ਹੈ ਪਰ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਦੇ ਨਾਂ ਸਭ ਤੋਂ ਅੱਗੇ ਹਨ, ਜੋ ਉਸ ਦੀ ਥਾਂ ਲੈ ਸਕਦੇ ਹਨ।
ਇਹ ਵੀ ਪੜ੍ਹੋ : ਮਹਿਲਾ ਏਸ਼ੀਆ ਕੱਪ 2022 : UAE 'ਤੇ ਭਾਰਤ ਦੀ ਵੱਡੀ ਜਿੱਤ, 104 ਦੌੜਾਂ ਨਾਲ ਜਿੱਤਿਆ ਮੈਚ
ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਉਸ ਦੇ ਸਾਥੀ ਖਿਡਾਰੀਆਂ ਨੇ ਉਸ ਦੀ ਵਾਪਸੀ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਇਸ ਦੌਰਾਨ ਪਹਿਲੀ ਵਾਰ ਜਸਪ੍ਰੀਤ ਬੁਮਰਾਹ ਦੀ ਪ੍ਰਤੀਕਿਰਿਆ ਵੀ ਆਈ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਮੈਂ ਇਲ ਗੱਲ ਤੋਂ ਬਹੁਤ ਨਿਰਾਸ਼ ਹਾਂ ਕਿ ਮੈਂ ਇਸ ਵਿਸ਼ਵ ਕੱਪ ’ਚ ਹਿੱਸਾ ਨਹੀਂ ਲੈ ਸਕਾਂਗਾ ਪਰ ਮੇਰੇ ਚਾਹੁਣ ਵਾਲਿਆਂ ਨੇ ਇਸ ਦੌਰਾਨ ਜੋ ਸਮਰਥਨ ਦਿੱਤਾ ਹੈ ਅਤੇ ਸਾਡੇ ਲਈ ਪ੍ਰਾਰਥਨਾ ਕੀਤੀ ਹੈ, ਉਸ ਲਈ ਉਨ੍ਹਾਂ ਦਾ ਧੰਨਵਾਦ। ਮੈਂ ਆਸਟ੍ਰੇਲੀਆ ’ਚ ਟੀਮ ਦੀ ਮੁਹਿੰਮ ਦਾ ਸਮਰਥਨ ਕਰਾਂਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs SA, 3rd T20I : ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 228 ਦੌੜਾਂ ਦਾ ਟੀਚਾ
NEXT STORY