ਨਵੀਂ ਦਿੱਲੀ : ਨਿਊਜ਼ੀਲੈਂਡ ਦੌਰੇ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀ ਇਨ੍ਹਾਂ ਦਿਨਾ ਆਰਾਮ ਕਰ ਰਹੇ ਹਨ। 24 ਫਰਵਰੀ ਤੋਂ ਭਾਰਤੀ ਟੀਮ ਆਸਟਰੇਲੀਆ ਦੌਰੇ ਦੀ ਮੇਜ਼ਬਾਨੀ ਕਰੇਗੀ ਜਿਸ ਵਿਚ ਟੀ-20 ਅਤੇ 5 ਵਨ ਡੇ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਉੱਥੇ ਹੀ ਕਪਤਾਨ ਕੋਹਲੀ ਤਾਂ ਨਿਊਜ਼ੀਲੈਂਡ ਦੌਰੇ ਤੋਂ ਆਰਾਮ ਕਰ ਰਹੇ ਹਨ। ਇਸ ਆਰਾਮ ਦੌਰਾਨ ਕੋਹਲੀ ਨੇ ਆਪਣੇ ਲੁੱਕ ਵਿਚ ਵੀ ਬਦਲਾਅ ਕੀਤਾ ਹੈ ਪਰ ਖਾਸ ਗੱਲ ਇਹ ਹੈ ਕਿ ਇਹ ਚੇਂਜ ਸਿਰਫ ਕੋਹਲੀ ਨੇ ਹੀ ਨਹੀਂ ਸਗੋਂ ਐੱਮ. ਐੱਸ. ਧੋਨੀ ਨੇ ਵੀ ਕੀਤਾ ਹੈ। ਅਜਿਹੇ 'ਚ ਕਪਤਾਨ ਅਤੇ ਸਾਬਕਾ ਕਪਤਾਨ ਦਾ ਇਹ ਨਵਾਂ ਲੁੱਕ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।

ਇਨ੍ਹਾਂ ਭਾਰਤੀ ਧਾਕੜ ਖਿਡਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਆਪਣੇ ਦਮ 'ਤੇ ਇਨ੍ਹਾਂ ਨੇ ਜਿੰਨਾ ਨਾਂ ਕਮਾਇਆ ਹੈ ਉਂਨਾ ਹੀ ਇਨ੍ਹਾਂ ਨੇ ਪ੍ਰਸ਼ੰਸਕਾਂ ਦੇ ਦਿਲ ਆਪਣੇ ਸਟਾਈਲ ਅਤੇ ਲੁੱਕ ਦੇ ਚਲਦੇ ਵੀ ਬਣਾਈ ਹੈ। ਦਰਅਸਲ ਕਪਤਾਨ ਕੋਹਲੀ ਨੇ ਟਵਿੱਟਰ ਅਕਾਊਂਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਕੋਹਲੀ ਦਾ ਨਵਾਂ ਹੇਅਰ ਸਟਾਈਲ ਨਜ਼ਰ ਆ ਰਿਹਾ ਹੈ। ਫਿੱਟਨੈਸ ਨੂੰ ਲੈ ਕੇ ਕਾਫੀ ਸਜਗ ਰਹਿਣ ਵਿਰਾਟ ਕੋਹਲੀ ਦਾ ਇਕ ਨਵਾਂ ਲੁੱਕ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਉੱਥੇ ਹੀ ਦੂਜੇ ਪਾਸੇ ਐੱਮ. ਐੱਸ. ਧੋਨੀ ਗੱਲ ਕਰੀਏ ਤਾਂ ਉਸ ਨੇ ਵੀ ਆਪਣੀ ਹੇਅਰ ਸਟਾਈਲ ਵਿਚ ਬਦਲਾਅ ਕੀਤਾ ਹੈ ਅਤੇ ਉਸ ਦੇ ਇਸ ਲੁੱਕ ਨੂੰ ਪਿੱਛੇ ਹੇਅਰ ਸਟਾਈਲਿਸਟ ਅਤੇ ਬਿਗ ਸੀਜ਼ਨ-6 ਦੀ ਪਾਰਟੀਸਿਪੇਂਟ ਰਹਿ ਚੁੱਕੀ ਸਪਨਾ ਮੋਤੀ ਭਵਨਾਨੀ ਦਾ ਹੱਥ ਹੈ। ਉਸ ਨੇ ਇਸ ਤਸਵੀਰ ਨੂੰ ਸ਼ੇਅਰ ਵੀ ਕੀਤਾ ਹੈ। ਹੁਣ ਇਹ ਦੋਵੇਂ ਧਾਕੜ ਖਿਡਾਰੀ ਆਸਟਰੇਲੀਆ ਖਿਲਾਫ ਸ਼ੁਰੂ ਹੋ ਰਹੀ ਸੀਰੀਜ਼ ਵਿਚ ਦਿਸਣਗੇ।
ਵਿਸ਼ਵ ਕੱਪ 'ਚ ਪਾਕਿ ਨਾਲ ਨਾ ਖੇਡ ਕੇ ਭਾਰਤ ਨੂੰ ਹੋਵੇਗਾ ਨੁਕਸਾਨ : ਗਾਵਸਕਰ
NEXT STORY