ਸਪੋਰਟਸ ਡੈਸਕ- ਸਾਲ 2024 ਖਤਮ ਹੋਣ ਵਾਲਾ ਹੈ। ਇਸ ਸਾਲ ਕਈ ਨਵੇਂ ਰਿਸ਼ਤੇ ਬਣੇ ਹਨ ਅਤੇ ਕਈ ਰਿਸ਼ਤੇ ਟੁੱਟਦੇ ਵੀ ਦੇਖੇ ਗਏ ਹਨ। ਇਸ ਸਾਲ ਜਿੱਥੇ ਰਕੁਲਪ੍ਰੀਤ ਕੌਰ, ਪੁਲਕਿਲ ਸਮਰਾਟ, ਸ਼ੋਭਿਤਾ ਧੂਲੀਪਾਲਾ, ਸੋਨਾਕਸ਼ੀ ਸਿਨਹਾ ਸਮੇਤ ਕਈ ਸਿਤਾਰਿਆਂ ਨੇ ਵਿਆਹ ਕਰਵਾਇਆ, ਉੱਥੇ ਹੀ ਕਈ ਸਿਤਾਰਿਆਂ ਦਾ ਤਲਾਕ ਹੋ ਗਿਆ।
ਇਹ ਵੀ ਪੜ੍ਹੋ : IND vs AUS: ਚੌਥੇ ਟੈਸਟ ਤੋਂ ਪਹਿਲਾਂ ਭਾਰਤ ਨੂੰ ਝਟਕਾ, ਸ਼ਾਨਦਾਰ ਫਾਰਮ 'ਚ ਚੱਲ ਰਿਹਾ ਖਿਡਾਰੀ ਹੋਇਆ ਜ਼ਖ਼ਮੀ
ਸਾਨੀਆ ਮਿਰਜ਼ਾ ਨੇ ਇਸ ਸਾਲ ਦੀ ਸ਼ੁਰੂਆਤ 'ਚ ਤਲਾਕ ਦਾ ਐਲਾਨ ਕੀਤਾ ਸੀ। ਐਸ਼ਵਰਿਆ ਅਤੇ ਧਨੁਸ਼ ਦੇ ਤਲਾਕ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਸੀ। ਏਆਰ ਰਹਿਮਾਨ ਦੇ ਨਾਲ-ਨਾਲ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਦੇ ਤਲਾਕ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਸੀ। ਪਹਿਲਾਂ ਤਾਂ ਦੋਹਾਂ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਇਸ ਤੋਂ ਬਾਅਦ ਦੋਹਾਂ ਨੇ ਤਲਾਕ ਦਾ ਐਲਾਨ ਕਰ ਦਿੱਤਾ। ਇਸ ਸਾਲ ਦੇ ਖਤਮ ਹੋਣ 'ਚ ਅਜੇ 1 ਹਫਤਾ ਬਾਕੀ ਹੈ ਪਰ ਹੁਣ ਖਬਰ ਆ ਰਹੀ ਹੈ ਕਿ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦਾ ਰਿਸ਼ਤਾ ਵੀ ਟੁੱਟਣ ਦੀ ਕਗਾਰ 'ਤੇ ਹੈ।
ਜੀ ਹਾਂ, ਪ੍ਰਸ਼ੰਸਕਾਂ ਨੂੰ ਇਸ ਗੱਲ ਦਾ ਸੰਕੇਤ ਉਦੋਂ ਮਿਲਿਆ ਜਦੋਂ ਦੋਵਾਂ ਵਿੱਚੋਂ ਕਿਸੇ ਨੇ ਵੀ ਇੱਕ ਦੂਜੇ ਨੂੰ ਵਿਆਹ ਦੀ ਵਰ੍ਹੇਗੰਢ 'ਤੇ ਵਧਾਈ ਨਹੀਂ ਦਿੱਤੀ। ਤੁਹਾਨੂੰ ਦੱਸ ਦੇਈਏ ਕਿ 22 ਦਸੰਬਰ ਨੂੰ ਦੋਹਾਂ ਨੇ ਵਿਆਹ ਦੇ ਚਾਰ ਸਾਲ ਪੂਰੇ ਕਰ ਲਏ ਸਨ। ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਰਹਿਣ ਦੇ ਬਾਵਜੂਦ ਦੋਵਾਂ ਨੇ ਵਿਆਹ ਦੀ ਵਰ੍ਹੇਗੰਢ ਨੂੰ ਲੈ ਕੇ ਕੋਈ ਪੋਸਟ ਨਹੀਂ ਕੀਤੀ। ਇੰਨਾ ਹੀ ਨਹੀਂ ਯੁਜਵੇਂਦਰ ਆਪਣੇ ਇੰਸਟਾ ਹੈਂਡਲ ਦੀ ਸਟੋਰੀ 'ਤੇ ਲਗਾਤਾਰ ਕ੍ਰਿਪਟਕ ਪੋਸਟ ਕਰ ਰਹੇ ਹਨ। ਇਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਹੈ।
ਇੰਨਾ ਹੀ ਨਹੀਂ ਦੋਵੇਂ ਕਾਫੀ ਸਮੇਂ ਤੋਂ ਇਕੱਠੇ ਨਜ਼ਰ ਨਹੀਂ ਆ ਰਹੇ ਹਨ, ਜਾਂ ਤਾਂ ਯੁਜਵੇਂਦਰ ਇਕੱਲੇ ਵਿਦੇਸ਼ ਘੁੰਮਦੇ ਨਜ਼ਰ ਆ ਰਹੇ ਹਨ ਜਦਕਿ ਧਨਸ਼੍ਰੀ ਮੁੰਬਈ 'ਚ ਪਾਰਟੀਆਂ 'ਚ ਇਕੱਲੀ ਨਜ਼ਰ ਆ ਰਹੀ ਹੈ। ਹਾਲਾਂਕਿ ਸਤੰਬਰ ਮਹੀਨੇ 'ਚ ਧਨਸ਼੍ਰੀ ਦਾ ਜਨਮਦਿਨ ਸੀ, ਯੁਜਵੇਂਦਰ ਚਾਹਲ ਨੇ ਆਪਣੇ ਖਾਸ ਦਿਨ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ ਪਰ ਫਿਰ ਵੀ ਧਨਸ਼੍ਰੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਵੀ ਲੈ ਲਿਆ ਸੰਨਿਆਸ, ਸ਼ਾਨਦਾਰ ਕਰੀਅਰ ਨੂੰ ਲੱਗਿਆ ਵਿਰਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਕ੍ਰਿਕਟਰ ਦੀ Ex-Wife ਦਾ ਬੈੱਡਰੂਮ ਵੀਡੀਓ ਵਾਇਰਲ
NEXT STORY