ਸਪੋਰਟਸ ਡੈਸਕ- ਦਿੱਲੀ ਕੈਪੀਟਲਸ ਨੂੰ ਆਪਣੇ ਤਜਰਬੇਕਾਰ ਕ੍ਰਿਕਟਰਾਂ ਦੀ ਕਮੀ ਮਹਿਸੂਸ ਹੋ ਰਹੀ ਹੈ। ਗੁਜਰਾਤ ਟਾਈਟਨਸ ਖ਼ਿਲਾਫ਼ ਖੇਡੇ ਗਏ ਮੈਚ 'ਚ ਦਿੱਲੀ ਨੂੰ ਆਪਣੀ ਕਮਜ਼ੋਰ ਬੱਲੇਬਾਜ਼ੀ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ। ਗੁਜਰਾਤ ਨੇ ਪਹਿਲਾਂ ਖੇਡਦੇ ਹੋਏ 171 ਦੌੜਾਂ ਬਣਾਈਆਂ ਪਰ ਦਿੱਲੀ 157 ਦੌੜਾਂ ਹੀ ਬਣਾ ਸਕੀ।
ਇਹ ਵੀ ਪੜ੍ਹੋ : ਆਸਟਰੇਲੀਆ ਨੇ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ ਜਿੱਤਿਆ ਮਹਿਲਾ ਵਿਸ਼ਵ ਕੱਪ
ਮੈਚ ਗੁਆਉਣ ਦੇ ਬਾਅਦ ਰਿਸ਼ਭ ਪੰਤ ਨੇ ਵਿਚਲੇ ਓਵਰਾਂ 'ਚ ਗੁਜਰਾਤ ਦੇ ਬੱਲੇਬਾਜ਼ਾਂ ਵਲੋਂ ਕੀਤੀ ਗਈ ਸ਼ਾਨਦਾਰ ਬੱਲੇਬਾਜ਼ੀ ਦੀ ਸ਼ਲਾਘਾ ਕੀਤੀ। ਪੰਤ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਵਿਕਟ ਦੇ ਹਿਸਾਬ ਨਾਲ ਟੋਟਲ ਇੰਨਾ ਵੱਡਾ ਨਹੀਂ ਸੀ। ਅਸੀਂ ਖ਼ਾਸ ਤੌਰ 'ਤੇ ਵਿਚਲੇ ਓਵਰਾਂ 'ਚ ਚੰਗੀ ਬੱਲੇਬਾਜ਼ੀ ਕਰ ਸਕਦੇ ਸੀ, ਅਸੀਂ ਪਾਵਰ ਪਲੇਅ 'ਚ ਤਿੰਨ ਤੇ ਵਿਚਲੇ ਓਵਰਾਂ 'ਚ 3 ਵਿਕਟਾਂ ਗੁਆਈਆਂ।
ਇਹ ਵੀ ਪੜ੍ਹੋ : GT v DC : ਗੁਜਰਾਤ ਨੇ ਦਿੱਲੀ ਨੂੰ 14 ਦੌੜਾਂ ਨਾਲ ਹਰਾਇਆ
ਪੰਤ ਨੇ ਕਿਹਾ- ਮੈਨੂੰ ਲਗਦਾ ਹੈ ਕਿ ਇੰਨੇ ਵਿਕਟ ਗੁਆਉਣ ਦੇ ਬਾਅਦ ਹਰ ਮੈਚ ਮੁਸ਼ਕਲ ਹੋ ਜਾਂਦਾ ਹੈ। ਹੁਣ ਅਸੀਂ ਮੌਸਮ ਦੀ ਸਥਿਤੀ ਦੇ ਆਧਾਰ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਜਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਾਂਗੇ।, ਪਰ ਅਸੀਂ ਅਜੇ ਇਸ ਬਾਰੇ ਨਹੀਂ ਸੋਚ ਰਹੇ ਹਾਂ ਤੇ ਅਸੀਂ ਦੇਖਾਂਗੇ ਕਿ ਅਸੀਂ ਪੁਣੇ ਕਦੋਂ ਵਾਪਸ ਆਵਾਂਗੇ। ਪੰਤ ਨੇ ਇਸ ਦੌਰਾਨ ਟੀਮ ਦੇ ਕੋਚ ਰਿਕੀ ਪੋਂਟਿੰਗ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ (ਪੋਂਟਿੰਗ) ਕਮਾਲ ਦੇ ਹਨ। ਜਦੋਂ ਤੁਸੀਂ ਹਾਰਦੇ ਹੋ ਤਾਂ ਤੁਹਾਡਾ ਦਿਲ ਟੁੱਟ ਜਾਂਦਾ ਹੈ ਪਰ ਅੰਤ 'ਚ ਜਦੋਂ ਤੁਸੀਂ ਸੁਧਾਰ ਕਰਦੇ ਹੋ ਤਾਂ ਤੁਹਾਡੇ ਕੋਲ ਬਿਹਤਰ ਮਾਹੌਲ ਹੁੰਦਾ ਹੈ। ਇਸ ਨਾਲ ਤੁਸੀਂ ਅਗਲੇ ਮੈਚ 'ਚ ਚੰਗਾ ਕਰ ਸਕਦੇ ਹੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਗਾ ਸਵੀਆਤੇਕ ਨੇ ਮਿਆਮੀ ਓਪਨ ਦੇ ਮਹਿਲਾ ਵਰਗ ਦਾ ਖ਼ਿਤਾਬ ਜਿੱਤਿਆ
NEXT STORY