ਮੁੰਬਈ— ਭਾਰਤੀ ਮੁੱਕੇਬਾਜ਼ ਸਟਾਰ ਵਜਿੰਦਰ ਸਿੰਘ ਨੇ ਚੀਨੀ ਜੂਲੀਫਿਕਾਰ ਸੇਈਮੇਈਤੀਆਲੀ ਨੂੰ ਨੇੜਲੇ ਮੁਕਾਬਲੇ 'ਚ ਹਰਾ ਕੇ ਡਬਲਿਊ.ਬੀ.ਓ. ਏਸ਼ੀਆ ਸੁਪਰ ਮਿਡਿਲਵੇਟ ਖਿਤਾਬ ਜਿੱਤਣ ਤੋਂ ਬਾਅਦ ਭਾਰਤ-ਚੀਨ ਸੀਮਾ ਵਿਰੋਧ 'ਚ ਸ਼ਨੀਵਾਰ ਸ਼ਾਤੀ ਦੀ ਅਪੀਲ ਕੀਤੀ। ਵਜਿੰਦਰ ਦੇ ਪ੍ਰਸਸ਼ੰਕਾਂ ਦੇ ਲਈ ਇਹ ਦੁੱਗਣੀ ਖੁਸ਼ੀ ਦਾ ਪਲ ਸੀ ਕਿਉਂਕਿ ਉਨ੍ਹਾਂ ਨੇ ਚੀਨੀ ਮੁੱਕੇਬਾਜ਼ ਤੋਂ ਡਬਲਿਊ.ਬੀ.ਓ. ਓਰੀਏਟਲ ਖਿਤਾਬ ਵੀ ਜਿੱਤਿਆ।
ਓਲੰਪਿਕ 'ਚ ਕਾਂਸੀ ਤਮਗਾ ਜਿੱਤਣ ਵਾਲੇ ਵਜਿੰਦਰ ਨੇ ਮੁਕਾਬਲੇ ਤੋਂ ਬਾਅਦ ਕਿਹਾ ਕਿ ਮੈਂ ਇਹ ਬੇਲਟ ਜੂਲੀਫਿਕਾਰ ਨੂੰ ਵਾਪਸ ਦੇਣਾ ਚਾਹੁੰਦਾ ਹਾਂ। ਮੈਂ ਸਰਹੱਦ 'ਤੇ ਸ਼ਾਂਤੀ ਦੀ ਉਮੀਦ ਕਰਦਾ ਹਾਂ ਸ਼ਾਂਤੀ ਦਾ ਸੰਦੇਸ਼ ਮਹੱਤਵਪੂਰਨ ਹੈ। ਭਾਰਤ ਚੀਨ 'ਚ ਪਿਛਲੇ ਕੁਝ ਸਮੇਂ ਤੋਂ ਸਿੱਕਮ ਸੈਂਕਟਰ 'ਚ ਸੀਮਾ 'ਤੇ ਵਿਰੋਧ ਦੀ ਸਥਿਤੀ ਹੈ। ਪ੍ਰੋ-ਬਾਕਸਿੰਗ 'ਚ ਵਜਿੰਦਰ ਦੀ ਲਗਾਤਾਰ 9ਵੀਂ ਜਿੱਤ ਹੈ।
ਵਜਿੰਦਰ ਨੇ ਮੁਕਾਬਲੇ ਤੋਂ ਪਹਿਲੇ ਕਿਹਾ ਸੀ ਕਿ ''ਚੀਨੀ ਉਤਪਾਦਨ ਜ਼ਿਆਦਾ ਦੇਰ ਤਕ ਨਹੀਂ ਚੱਲਦੇ'' ਪਰ ਮੁਕਾਬਲਾ ਖਤਮ ਹੋਣ ਤੋਂ ਬਾਅਦ ਆਪਣੇ ਵਿਰੋਧੀ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਮੁੱਕੇਬਾਜ਼ ਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਚੀਨੀ ਮੁੱਕੇਬਾਜ਼ ਬਹੁਤ ਸਮੇਂ ਤਕ ਨਹੀਂ ਟਿਕ ਸਕੇਗਾ ਪਰ ਜਿਸ ਤਰ੍ਹਾਂ ਉਹ ਖੇਡੇ ਉਨ੍ਹਾਂ ਨੇ ਮੈਨੂੰ ਹੈਰਾਨ ਕਰ ਦਿੱਤਾ।
ਪ੍ਰੋ ਕਬੱਡੀ ਲੀਗ 'ਚ ਯੂ ਮੁੱਬਾ ਨੇ ਦਬੰਗ ਦਿੱਲੀ ਨੂੰ ਹਰਾਇਆ
NEXT STORY