ਪੁਣੇ (ਏਜੰਸੀ)- ਮੁੰਬਈ ਇੰਡੀਅਨਜ਼ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਕਿਸੇ ਇਕ ਖਿਡਾਰੀ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਕਪਤਾਨ ਰੋਹਿਤ ਸ਼ਰਮਾ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਲਗਾਤਾਰ ਤੀਜੀ ਹਾਰ ਤੋਂ ਬਾਅਦ ਆਪਣੇ ਸਾਥੀਆਂ ਨੂੰ ਕਿਹਾ ਹੈ ਕਿ ਉਹ ਆਗਾਮੀ ਮੈਚਾਂ ਵਿਚ ਟੀਚਾ ਹਾਸਲ ਕਰਨ ਲਈ 'ਬੇਤਾਬੀ ਅਤੇ ਭੁੱਖ' ਦਿਖਾਉਣ। 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਸੀਜ਼ਨ ਦੀ ਸ਼ੁਰੂਆਤ ਖ਼ਰਾਬ ਰਹੀ, ਉਸ ਨੇ ਪਹਿਲੇ ਤਿੰਨ ਮੈਚ ਦਿੱਲੀ ਕੈਪੀਟਲਜ਼, ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਤੋਂ ਹਾਰੇ।
ਇਹ ਵੀ ਪੜ੍ਹੋ: Russia-Ukraine War: ਯੂਰਪੀ ਯੂਨੀਅਨ ਨੇ ਪੁਤਿਨ ਦੀਆਂ ਦੋਵੇਂ ਧੀਆਂ 'ਤੇ ਲਾਈਆਂ ਪਾਬੰਦੀਆਂ
ਰੋਹਿਤ ਨੇ ਕੇ.ਕੇ.ਆਰ. ਖ਼ਿਲਾਫ਼ ਮੈਚ ਤੋਂ ਬਾਅਦ ਡਰੈਸਿੰਗ ਰੂਮ ਵਿੱਚ ਇੱਕ ਸਪੀਚ ਵਿੱਚ ਕਿਹਾ, 'ਅਸੀਂ ਇੱਥੇ ਕਿਸੇ ਇੱਕ ਖਿਡਾਰੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਅਸੀਂ ਸਾਰੇ ਇਸ ਵਿੱਚ ਸ਼ਾਮਲ ਹਾਂ। ਅਸੀਂ ਸਾਰੇ ਇਕੱਠੇ ਜਿੱਤਦੇ ਹਾਂ ਅਤੇ ਇਕੱਠੇ ਹਾਰਦੇ ਹਾਂ। ਮੈਨੂੰ ਇਹ ਸਧਾਰਨ ਲੱਗਦਾ ਹੈ।' ਉਨ੍ਹਾਂ ਕਿਹਾ, 'ਮੈਨੂੰ ਲਗਦਾ ਹੈ ਕਿ ਹਰੇਕ ਤੋਂ ਥੋੜ੍ਹੀ ਜਿਹੀ ਬੇਤਾਬੀ ਦੀ ਲੋੜ ਹੈ। ਜਦੋਂ ਅਸੀਂ ਖੇਡਦੇ ਹਾਂ, ਖ਼ਾਸ ਤੌਰ 'ਤੇ ਇਸ ਟੂਰਨਾਮੈਂਟ ਵਿੱਚ ਤਾ ਇਹ ਉਤਸੁਕਤਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਕਿਉਂਕਿ ਵਿਰੋਧੀ ਟੀਮਾਂ ਵੱਖਰੀਆਂ ਹਨ, ਉਹ ਹਰ ਸਮੇਂ ਵੱਖੋ ਵੱਖਰੀਆਂ ਯੋਜਨਾਵਾਂ ਲੈ ਕੇ ਆਉਂਦੀਆਂ ਹਨ. ਸਾਨੂੰ ਹਮੇਸ਼ਾ ਉਨ੍ਹਾਂ ਤੋਂ ਅੱਗੇ ਰਹਿਣਾ ਚਾਹੀਦਾ ਹੈ। ਸਾਨੂੰ ਹਮੇਸ਼ਾ ਉਨ੍ਹਾਂ 'ਤੇ ਹਾਵੀ ਹੋਣ ਦੀ ਲੋੜ ਹੈ।'
ਇਹ ਵੀ ਪੜ੍ਹੋ: US ਕਾਂਗਰੇਸ਼ਨਲ ਕਮੇਟੀ ਨੇ ਗ੍ਰੀਨ ਕਾਰਡ ਕੈਪ ਹਟਾਉਣ ਸਬੰਧੀ ਬਿੱਲ ਨੂੰ ਦਿੱਤੀ ਮਨਜ਼ੂਰੀ, ਭਾਰਤੀਆਂ ਨੂੰ ਹੋਵੇਗਾ ਲਾਭ
ਰੋਹਿਤ ਨੇ ਕਿਹਾ, 'ਅਤੇ ਅਸੀਂ ਅਜਿਹਾ ਕਰ ਸਕਦੇ ਹਾਂ ਸਿਰਫ ਇਕ ਤਰੀਕਾ ਹੈ ਅਤੇ ਉਹ ਹੈ ਮੈਦਾਨ 'ਤੇ ਥੋੜ੍ਹੀ ਜਿਹੀ ਭੁੱਖ ਅਤੇ ਥੋੜੀ ਬੇਤਾਬੀ - ਬੱਲੇ ਅਤੇ ਗੇਂਦ ਨਾਲ।' ਰੋਹਿਤ ਨੇ ਇਹ ਵੀ ਕਿਹਾ ਕਿ ਫਿਲਹਾਲ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਟੀਮ ਦੇ ਨਾਲ ਖਿਡਾਰੀਆਂ ਨੂੰ ਕਿਹਾ ਕਿ ਉਹ ਮਹੱਤਵਪੂਰਨ ਪਲਾਂ ਵਿਚੋਂ ਇਕ ਇਕਾਈ ਦੇ ਰੂਪ 'ਚ ਖੇਡਣ, ਕਿਉਂਕਿ ਅੰਤ ਵਿਚ ਇਨ੍ਹਾਂ ਨਾਲ ਹੀ ਫਰਕ ਪੈਂਦਾ ਹਨ।
ਇਹ ਵੀ ਪੜ੍ਹੋ: ਵਿਦੇਸ਼ੀਆਂ ਨੂੰ ਕੈਨੇਡਾ ਸਰਕਾਰ ਨੇ ਦਿੱਤਾ ਵੱਡਾ ਝਟਕਾ, ਹੁਣ ਨਹੀਂ ਖ਼ਰੀਦ ਸਕਣਗੇ ਘਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚਾਹਲ ਨੇ ਸੁਣਾਇਆ ਖ਼ੌਫ਼ਨਾਕ ਕਿੱਸਾ- ਜਦੋਂ ਇਕ ਕ੍ਰਿਕਟਰ ਨੇ ਉਨ੍ਹਾਂ ਨੂੰ 15ਵੀਂ ਮੰਜ਼ਿਲ ਦੀ ਬਾਲਕਨੀ 'ਤੇ ਲਟਕਾ ਦਿੱਤਾ
NEXT STORY