ਨਵੀਂ ਦਿੱਲੀ : ਸੀਰੀਜ਼ ਦੇ ਆਖਰੀ ਮੈਚ ਵਿਚ ਅਜੇਤੂ 39 ਦੌੜਾਂ ਬਣਾਉਣ ਵਾਲੇ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਕਿਹਾ ਕਿ ਉਸ ਨੂੰ ਦੁਨੀਆ ਨੂੰ ਨਹੀਂ ਸਗੋਂ ਖੁਦ ਨੂੰ ਸਾਬਤ ਕਰਨਾ ਹੈ ਕਿ ਉਹ ਵਨ ਡੇ ਖੇਡ ਸਕਦਾ ਹੈ। ਜਡੇਜਾ ਸੀਮਤ ਓਵਰਾਂ ਦੀ ਟੀਮ ਦਾ ਰੈਗੁਲਰ ਹਿੱਸਾ ਨਹੀਂ ਸੀ ਪਰ ਇੰਗਲੈਂਡ ਵਿਚ ਵਨ ਡੇ ਵਰਲਡ ਕੱਪ ਤੋਂ ਪਹਿਲਾਂ ਯੋਜਨਾ ਦਾ ਹਿੱਸਾ ਬਣੇ। ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਸੰਜੇ ਮਾਂਜਰੇਕਰ ਨੇ ਉਸ ਨੂੰ ਟੁਕੜਿਆਂ-ਟੁਕੜਿਆਂ ਵਿਚ ਖੇਡਣ ਵਾਲਾ ਖਿਡਾਰੀ ਕਿਹਾ ਸੀ ਪਰ ਨਿਊਜ਼ੀਲੈਂਡ ਖਿਲਾਫ ਵਰਲਡ ਕੱਪ ਸੈਮੀਫਾਈਨਲ ਵਿਚ ਉਸ ਨੂੰ 59 ਗੇਂਦਾਂ ਵਿਚ 77 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾ ਦਿੱਤਾ।

ਜਡੇਜਾ ਨੇ ਕਿਹਾ, ''ਮੈਨੂੰ ਖੁਦ ਨੂੰ ਸਾਬਤ ਕਰਨਾ ਸੀ ਕਿ ਮੈਂ ਅਜੇ ਵੀ ਸੀਮਤ ਓਵਰਾਂ ਦੀ ਕ੍ਰਿਕਟ ਖੇਡ ਸਕਦਾ ਹਾਂ। ਮੈਨੂੰ ਦੁਨੀਆ ਵਿਚ ਕਿਸੇ ਨੂੰ ਕੁੱਝ ਸਾਬਤ ਨਹੀਂ ਕਰਨਾ ਸੀ। ਇਹ ਕਾਫੀ ਮਹੱਤਵਪੂਰਨ ਪਾਰੀ ਸੀ ਕਿਉਂਕਿ ਇਹ ਫੈਸਲਾਕੁੰਨ ਮੈਚ ਸੀ। ਵਿਕਟ ਬੱਲੇਬਾਜ਼ੀ ਲਈ ਚੰਗੀ ਸੀ। ਸਾਨੂੰ ਬਸ ਗੇਂਦ ਨੂੰ ਸਮਝ ਕੇ ਖੇਡਣਾ ਸੀ। ਮੈਂ ਇਸ ਸਾਲ ਜ਼ਿਆਦਾ ਵਨ ਡੇ ਕ੍ਰਿਕਟ ਨਹੀਂਂ ਖੇਡਿਆ ਪਰ ਜਦੋਂ ਵੀ ਮੌਕਾ ਮਿਲਿਆ ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਫੀਲਡਿੰਗ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੁਕਾਬਲੇ ਦੀ ਆਖਰੀ ਗੇਂਦ ਤੱਕ ਖੇਡਣਾ ਮਹੱਤਵਪੂਰਨ ਸੀ। ਸਾਨੂੰ ਪਤਾ ਸੀ ਕਿ ਅਸੀਂ ਜਿੱਤਾਂਗੇ। ਫੀਲਡਿੰਗ ਬਾਰੇ ਗੱਲ ਕਰਦਿਆਂ ਜਡੇਜਾ ਨੇ ਕਿਹਾ ਕਿ ਪੂਰੀ ਸੀਰੀਜ਼ ਵਿਚ ਕਈ ਕੈਚ ਛੁੱਟੇ। ਸਾਡੀ ਫੀਲਡਿੰਗ ਦੇ ਪੱਧਰ ਨੂੰ ਦੇਖਦਿਆਂ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਸਫੈਦ ਰੌਸ਼ਨੀ ਵਿਚ ਤ੍ਰੇਲ ਕਾਰਨ ਅਜਿਹਾ ਹੋ ਜਾਂਦਾ ਹੈ। ਕੈਚ ਛੁੱਟਣ ਦਾ ਨੁਕਸਾਨ ਚੁੱਕਣਾ ਪੈਂਦਾ ਹੈ। ਅਗਲੀ ਸੀਰੀਜ਼ ਵਿਚ ਇਸ 'ਤੇ ਧਿਆਨ ਦੇਣਾ ਹੋਵੇਗਾ।

ਰੋਹਿਤ ਨੂੰ ਸ਼ਾਨਦਾਰ ਰਹੇ 2019 'ਚ ਸਿਰਫ ਇਸ ਗੱਲ ਤੋਂ ਦੁੱਖ
NEXT STORY