ਕਟਕ— ਸ਼ਾਨਦਾਰ ਫਾਰਮ 'ਚ ਚਲ ਰਹੇ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਸਾਲ 2019 'ਚ ਉਹ ਆਪਣੀ ਬੱਲੇਬਾਜ਼ੀ ਨੂੰ ਬਿਹਤਰ ਸਮਝ ਸਕੇ ਹਨ ਪਰ ਵਨ-ਡੇ ਵਰਲਡ ਕੱਪ ਨੂੰ ਨਹੀਂ ਜਿੱਤਣ ਦਾ ਉਨ੍ਹਾਂ ਨੂੰ ਇਕਮਾਤਰ ਦੁੱਖ ਹੈ। ਭਾਰਤੀ ਉਪ ਕਪਤਾਨ ਨੇ ਇਸ ਸਾਲ ਵੱਖੋ-ਵੱਖ ਫਾਰਮੈਟਸ ਨੂੰ ਮਿਲਾ ਕੇ 10 ਸੈਂਕੜਿਆਂ ਸਮੇਤ 2442 ਦੌੜਾਂ ਬਣਾ ਕੇ ਸ਼੍ਰੀਲੰਕਾ ਦੇ ਸਨਤ ਜੈਸੂਰਿਆ ਦਾ ਰਿਕਾਰਡ ਤੋੜਿਆ। ਰੋਹਿਤ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਟੈਸਟ ਸੀਰੀਜ਼ 'ਚ ਪਾਰੀ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਵਨ-ਡੇ ਸੀਰੀਜ਼ 'ਚ 'ਮੈਨ ਆਫ ਦਿ ਸੀਰੀਜ਼' ਦਾ ਪੁਰਸਕਾਰ ਜਿੱਤਣ ਦੇ ਬਾਅਦ ਕਿਹਾ, ''ਇਹ ਸਾਲ ਬਹੁਤ ਚੰਗਾ ਰਿਹਾ। ਵਰਲਡ ਕੱਪ ਜਿੱਤਦੇ ਤਾਂ ਹੋਰ ਬਿਹਤਰ ਹੁੰਦਾ ਪਰ ਪੂਰੇ ਸਾਲ ਟੀਮ ਦੇ ਹਰ ਫਾਰਮੈਟ 'ਚ ਅਸੀਂ ਚੰਗਾ ਖੇਡੇ।'' ਵਰਲਡ ਕੱਪ 'ਚ ਪੰਜ ਸੈਂਕੜੇ ਅਤੇ ਇਕ ਦੋਹਰਾ ਸੈਂਕੜਾ ਜੜ ਚੁੱਕੇ ਰੋਹਿਤ ਨੇ ਕਿਹਾ, ''ਹੁਣ ਮੈਂ ਆਪਣੀ ਬੱਲੇਬਾਜ਼ੀ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਹਾਂ। ਮੈਂ ਆਪਣੀ ਹੱਦ ਨੂੰ ਧਿਆਨ 'ਚ ਰੱਖ ਕੇ ਖੇਡਣਾ ਚਾਹੁੰਦਾ ਹਾਂ। ਰਣਨੀਤੀ 'ਤੇ ਅਮਲ ਕਰਨਾ ਸਭ ਤੋਂ ਅਹਿਮ ਹੈ।'' ਉਨ੍ਹਾਂ ਸਵੀਕਾਰ ਕੀਤਾ ਕਿ ਅੱਗੇ ਚੁਣੌਤੀਆਂ ਹਨ ਪਰ ਉਨ੍ਹਾਂ ਕਿਹਾ ਕਿ ਟੀਮ ਨੂੰ ਜਿੱਤ ਦਾ ਭਰੋਸਾ ਹੈ। ਉਨ੍ਹਾਂ ਕਿਹਾ, ''ਲਾਲ ਗੇਂਦ ਦੇ ਫਾਰਮੈਟ 'ਚ ਵੀ ਚੁਣੌਤੀਆਂ ਸਨ ਪਰ ਅਸੀਂ ਲਗਾਤਾਰ ਜਿੱਤ ਕੇ ਸਕੋਰ ਬੋਰਡ 'ਚ ਚੋਟੀ ਬਣੇ ਰਹਿਣਾ ਚਾਹੁੰਦਾ ਹਾਂ।''
ਵਿੰਡੀਜ਼ ਖਿਲਾਫ ਭਾਰਤ ਦੀ ਜਿੱਤ 'ਚ ਖਾਸ ਯੋਗਦਾਨ ਦੇਣ ਵਾਲੇ ਸ਼ਾਰਦੁਲ ਨੇ ਦਿੱਤਾ ਇਹ ਬਿਆਨ
NEXT STORY