ਲਾਹੌਰ— ਸ਼੍ਰੀਲੰਕਾ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਦੀ ਬਦੌਲਤ ਪਾਕਿਸਤਾਨ ਨੂੰ 101 ਦੌੜਾਂ 'ਤੇ ਢੇਰ ਕਰ ਪਹਿਲਾ ਟੀ-20 ਮੁਕਾਬਲਾ 64 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਸ਼੍ਰੀਲੰਕਾ ਨੇ 20 ਓਵਰਾਂ 'ਚ 5 ਵਿਕਟਾਂ 'ਤੇ 165 ਦੌੜਾਂ ਦਾ ਸ਼ਾਨਦਾਰ ਸਕੌਰ ਬਣਾਇਆ। ਓਪਨਰ ਦਾਨੁਸ਼ਕਾ ਗੁਣਾਤਿਲਕਾ ਨੇ 38 ਗੇਂਦਾਂ 'ਚ 8 ਚੌਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ ਜਦਕਿ ਆਵਿਸ਼ਕਾ ਫਰਨਾਡੋ ਨੇ 33 ਤੇ ਭਾਨੁਕਾ ਰਾਜਪਕਸ਼ੇ ਨੇ 32 ਦੌੜਾਂ ਦਾ ਯੋਗਦਾਨ ਦਿੱਤਾ। ਪਾਕਿਸਤਾਨ ਵਲੋਂ ਮੁਹੰਮਦ ਹਸਨੈਨ ਨੇ 37 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀ। ਪਾਕਿਸਤਾਨ ਦੀ ਟੀਮ ਇਸ ਦੇ ਜਵਾਬ 'ਚ 17.4 ਓਵਰਾਂ 'ਚ 101 ਦੌੜਾਂ 'ਤੇ ਢੇਰ ਹੋ ਗਈ। ਕਪਤਾਨ ਅਹਿਮਦ ਨੇ 24 ਤੇ ਇਫਿਤਖਾਰ ਅਹਿਮਦ ਨੇ 25 ਦੌੜਾਂ ਬਣਾਈਆਂ। ਸ਼੍ਰੀਲੰਕਾ ਵਲੋਂ ਨੁਵਾਨ ਪ੍ਰਦੀਪ ਨੇ 21 ਦੌੜਾਂ 'ਤੇ ਤਿੰਨ ਵਿਕਟਾਂ ਤੇ ਇਸੁਰੂ ਉਡਾਨਾ ਨੇ 11 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਗੁਣਾਤਿਲਕਾ ਨੂੰ 'ਮੈਨ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ। ਪਾਕਿਸਤਾਨ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਨਾਲ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 2-0 ਨਾਲ ਜਿੱਤੀ ਸੀ।

ਸ਼ੰਮੀ ਨੇ 'ਰਿਵਰਸ ਸਵਿੰਗ' ਦੀ ਕਲਾ ਵਿਚ ਮਹਾਰਤ ਹਾਸਲ ਕਰ ਲਈ ਹੈ : ਰੋਹਿਤ
NEXT STORY