ਨਵੀਂ ਦਿੱਲੀ (ਨਿਕਲੇਸ਼ ਜੈਨ)- ਚੈਂਪੀਅਨਸ਼ਿਪ ਚੈੱਸ ਟੂਰ ਦੇ ਅੱਠਵੇਂ ਪੜਾਅ ਏਮਚੈੱਸ ਰੈਪਿਡ ਸ਼ਤਰੰਜ ਦੇ ਦੂਜੇ ਦਿਨ ਭਾਰਤ ਦੇ ਅਰਜੁਨ ਐਰਿਗਾਸੀ ਨੇ ਆਪਣੇ ਖੇਡ ਜੀਵਨ ਵਿੱਚ ਪਹਿਲੀ ਵਾਰ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਹਰਾਉਣ ਦੀ ਉਪਲੱਬਧੀ ਹਾਸਲ ਕੀਤੀ। ਉਸ ਨੇ ਇਹ ਕਾਰਨਾਮਾ ਸੱਤਵੇਂ ਗੇੜ ਵਿੱਚ ਸਫੈਦ ਮੋਹਰਿਆਂ ਨਾਲ ਖੇਡਦਿਆਂ ਕੀਤਾ।
ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਨੇ ਜਿੱਤਿਆ ਗੋਲਡ, ਰੁਦਰਾਕਸ਼-ਅਰਜੁਨ-ਕਿਰਨ ਦੀ ਤਿਕੜੀ ਨੇ ਚੀਨ ਨੂੰ ਦਿੱਤੀ ਮਾਤ
ਪਿਰਕ ਓਪਨਿੰਗ ਵਿੱਚ ਅਰਜੁਨ ਨੇ ਆਪਣੇ ਸ਼ਾਨਦਾਰ ਮਿਡਲ ਗੇਮ ਤੇ ਐਂਡਗੇਮ ਨਾਲ 54 ਚਾਲਾਂ 'ਚ ਵਿਸ਼ਵ ਚੈਂਪੀਅਨ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਅਰਜੁਨ ਨੇ ਦੂਜੇ ਦਿਨ ਸਵੀਡਨ ਦੇ ਨਿਲਸ ਗ੍ਰੁਂਡੇਲਿਅਸ ਅਤੇ ਅਮਰੀਕਾ ਦੇ ਡੇਨੀਅਲ ਨਾਰੋਡਿਤਸਕੀ ਨੂੰ ਵੀ ਹਰਾਇਆ ਜਦਕਿ ਪੋਲੈਂਡ ਦੇ ਜਾਨ ਡੂਡਾ ਨਾਲ ਡਰਾਅ ਖੇਡਦੇ ਹੋਏ ਦੂਜੇ ਦਿਨ ਕੁੱਲ 10 ਅੰਕ ਬਣਾਏ ਅਤੇ ਕੁੱਲ 15 ਅੰਕਾਂ ਨਾਲ ਸਾਂਝੇ ਤੀਜੇ ਸਥਾਨ 'ਤੇ ਰਹੇ। ਭਾਰਤ ਦੇ ਹੋਰ ਖਿਡਾਰੀਆਂ ਵਿੱਚ, ਗੁਕੇਸ਼ ਨੇ ਹਮਵਤਨ ਪੈਂਟਾਲਾ ਹਰੀਕ੍ਰਿਸ਼ਨ ਅਤੇ ਨਿਲਸ ਨਿਲਸ ਗ੍ਰੈਂਡੇਲਿਅਸ ਨੂੰ ਹਰਾਇਆ, ਜਦੋਂ ਕਿ ਉਹ ਉਜ਼ਬੇਕਿਸਤਾਨ ਦੇ ਅਬਦੁਸਤਾਰੋਵ ਅਤੇ ਅਮਰੀਕਾ ਦੇ ਡੇਨੀਅਲ ਨਰੋਦਿਤਸਕੀ ਤੋਂ ਹਾਰ ਗਿਆ ਅਤੇ ਇਸ ਸਮੇਂ ਉਹ 12 ਅੰਕਾਂ ਨਾਲ ਖੇਡ ਰਿਹਾ ਹੈ।
ਇਹ ਵੀ ਪੜ੍ਹੋ : T20 WC : ਸ਼੍ਰੀਲੰਕਾ ਦੀ ਕਰਾਰੀ ਹਾਰ, ਨਾਮੀਬੀਆ ਨੇ 55 ਦੌੜਾਂ ਨਾਲ ਦਰਜ ਕੀਤੀ ਜਿੱਤ
ਹੋਰ ਭਾਰਤੀ ਖਿਡਾਰੀਆਂ ਵਿੱਚ ਵਿਦਿਤ ਗੁਜਰਾਤੀ ਨੇ 10 ਅੰਕ, ਅਦਿੱਤਿਆ ਮਿੱਤਲ ਨੇ 9 ਅੰਕ ਅਤੇ ਪੇਂਟਾਲਾ ਹਰੀਕ੍ਰਿਸ਼ਨ ਨੇ 3 ਅੰਕ ਹਾਸਲ ਕੀਤੇ। ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨ ਉਜ਼ਬੇਕਿਸਤਾਨ ਦਾ ਅਬਦੁਸਤਾਰੋਵ ਨੋਦਿਰਬੇਕ 17 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ, ਜਦਕਿ ਅਜ਼ਰਬੈਜਾਨ ਦਾ ਮਾਮੇਦਯਾਰੋਵ, ਨਾਰਵੇ ਦਾ ਕਾਰਲਸਨ 16 ਅੰਕ ਅਤੇ ਪੋਲੈਂਡ ਦਾ ਡੂਡਾ 15 ਅੰਕਾ ਬਣਾ ਕੇ ਖੇਡ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਨੇ ਜਿੱਤਿਆ ਗੋਲਡ, ਰੁਦਰਾਕਸ਼-ਅਰਜੁਨ-ਕਿਰਨ ਦੀ ਤਿਕੜੀ ਨੇ ਚੀਨ ਨੂੰ ਦਿੱਤੀ ਮਾਤ
NEXT STORY