ਓਸਲੋ, ਨਾਰਵੇ (ਨਿਕਲੇਸ਼ ਜੈਨ)- ਚੈਂਪੀਅਨ ਸ਼ਤਰੰਜ ਟੂਰ 2023 ਦੇ ਪਹਿਲੇ ਪੜਾਅ ਏਅਰਥਿੰਗ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੂੰ ਹਰਾ ਕੇ ਗ੍ਰੈਂਡ ਫਾਈਨਲ ਵਿੱਚ ਥਾਂ ਬਣਾਈ ਹੈ। ਦੋਵਾਂ ਵਿਚਾਲੇ ਬੀਤੀ ਰਾਤ ਗ੍ਰੈਂਡ ਫਾਈਨਲ ਦਾ ਪਹਿਲਾ ਕੁਆਲੀਫਾਇਰ ਖੇਡਿਆ ਗਿਆ, ਜਿਸ ਵਿੱਚ ਸਕੋਰ 4 ਰੈਪਿਡ ਗੇਮਾਂ ਤੋਂ ਬਾਅਦ 2-2 ਨਾਲ ਬਰਾਬਰ ਰਿਹਾ, ਪਰ ਕਾਰਲਸਨ ਇਸ ਤੋਂ ਬਾਅਦ ਹੋਏ ਆਰਮਾਗੋਡੇਨ ਟਾਈਬ੍ਰੇਕ ਨੂੰ ਜਿੱਤ ਕੇ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਿਹਾ।
ਇਸ ਵਾਰ ਚੈਂਪੀਅਨ ਸ਼ਤਰੰਜ ਟੂਰ 'ਚ ਬਦਲਾਅ ਦੇ ਤਹਿਤ ਹਾਰਨ ਤੋਂ ਬਾਅਦ ਵੀ ਹਿਕਾਰੂ ਨਾਕਾਮੁਰਾ ਕੋਲ ਗ੍ਰੈਂਡ ਫਾਈਨਲ 'ਚ ਜਗ੍ਹਾ ਬਣਾਉਣ ਦਾ ਇਕ ਹੋਰ ਮੌਕਾ ਹੈ, ਹੁਣ ਉਸ ਨੂੰ ਭਲਕੇ ਅਮਰੀਕਾ ਦੇ ਵੇਸਲੇ ਸੋ ਅਤੇ ਭਾਰਤ ਦੇ ਅਰਜੁਨ ਐਰੀਗਾਸੀ ਵਿਚਾਲੇ ਜੇਤੂ ਦਾ ਸਾਹਮਣਾ ਕਰਨਾ ਹੋਵੇਗਾ ਅਤੇ ਜੋ ਵੀ ਉੱਥੇ ਜਿੱਤੇਗਾ ਉਹ ਗ੍ਰੈਂਡ ਫਾਈਨਲ ਵਿੱਚ ਕਾਰਲਸਨ ਦੇ ਖਿਲਾਫ ਖੇਡੇਗਾ। ਭਾਰਤ ਦੇ ਅਰਜੁਨ ਐਰੀਗਾਸੀ ਨੇ ਹਮਵਤਨ ਡੀ ਗੁਕੇਸ਼ ਨੂੰ 1.5-0.5 ਨਾਲ ਹਰਾ ਕੇ ਲੁਗਰਸ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ, ਜਦਕਿ ਵੇਸਲੇ ਸੋ ਨੇ ਫਿਡੇ ਦੇ ਅਲੈਕਸੀ ਸਰਾਨਾ 'ਤੇ 2-0 ਨਾਲ ਜਿੱਤ ਦਰਜ ਕੀਤੀ।
ਡਬਲਯੂ. ਟੀ. ਸੀ. ਫਾਈਨਲ 7 ਤੋਂ 11 ਜੂਨ ਤੱਕ ‘ਦਿ ਓਵਲ’ 'ਚ ਖੇਡਿਆ ਜਾਵੇਗਾ: ICC
NEXT STORY