ਸਪੋਰਟਸ ਡੈਸਕ— ਟੀਮ ਇੰਡੀਆ ਦੇ ਕਾਰਜਵਾਹਕ ਕਪਤਾਨ ਅਜਿੰਕਯ ਰਹਾਨੇ ਨੇ ਮੈਲਬੋਰਨ ’ਚ ਚਲ ਰਹੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ’ਚ ਸ਼ਾਨਦਾਰ ਸੈਂਕੜਾ ਲਾਇਆ ਹੈ। ਆਸਟਰੇਲੀਆ ਖ਼ਿਲਾਫ਼ ਕਪਤਾਨੀ ਪਾਰੀ ਖੇਡਦੇ ਹੋਏ ਉਨ੍ਹਾਂ ਨੇ ਮੁਸ਼ਕਲ ’ਚ ਫਸੀ ਟੀਮ ਨੂੰ ਉਬਾਰਿਆ ਅਤੇ 195 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ 12ਵਾਂ ਟੈਸਟ ਸੈਂਕੜਾ ਪੂਰਾ ਕੀਤਾ।
ਆਪਣੀ ਪਾਰੀ ਦੇ ਨਾਲ ਹੀ ਉਨ੍ਹਾਂ ਨੇ ਟੀਮ ਲਈ ਕਈ ਮਹੱਤਵਪੂਰਨ ਸਾਂਝੇਦਾਰੀਆਂ ਵੀ ਕੀਤੀਆਂ। ਰਹਾਨੇ ਹਨੁਮਾ ਵਿਹਾਰੀ ਨਾਲ 52, ਰਿਸ਼ਭ ਪੰਤ ਦੇ ਨਾਲ 57 ਤੇ ਰਵਿੰਦਰ ਜਡੇਜਾ ਦੇ ਨਾਲ ਅਜੇ ਤਕ 104 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਚੁੱਕੇ ਹਨ। ਇਨ੍ਹਾਂ ਸਭ ਤੋਂ ਇਲਾਵਾ ਮੁਸ਼ਕਲ ਹਾਲਾਤਾਂ ’ਚ ਬੱਲੇਬਾਜ਼ੀ ਕਰਦੇ ਹੋਏ ਰਹਾਨੇ ਨੇ ਇਕ ਦੇ ਬਾਅਦ ਇਕ ਕਈ ਰਿਕਾਰਡ ਆਪਣੇ ਨਾਂ ਕੀਤੇ। ਜੋ ਹੇਠਾਂ ਦੱਸੇ ਗਏ ਹਨ :-
1. ਰਹਾਨੇ ਮੈਲਬੋਰਨ ਦੇ ਕ੍ਰਿਕਟ ਗਰਾਊਂਡ ’ਚ ਇਸ ਦਹਾਕੇ ’ਚ ਸੈਂਕੜਾ ਲਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ 1999 ’ਚ ਬਤੌਰ ਕਪਤਾਨ ਇੱਥੇ ਸੈਂਕੜਾ ਲਾਇਆ ਸੀ।
2. ਉਹ ਹੁਣ ਆਸਟਰੇਲੀਆ ’ਚ ਟੈਸਟ ਸੈਂਕੜਾ ਲਗਾਉਣ ਵਾਲੇ ਪੰਜਵੇਂ ਕਪਤਾਨ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇਹ ਉਪਲਬਧੀ ਮੁਹੰਮਦ ਅਜ਼ਹਰੂਦੀਨ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਤੇ ਵਿਰਾਟ ਕੋਹਲੀ ਦੇ ਨਾਂ ਰਹੀ ਹੈ।
3. ਰਹਾਨੇ ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) ’ਚ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਸਿਰਫ ਦੂਜੇ ਹੀ ਖਿਡਾਰੀ ਹਨ। ਉਨ੍ਹਾਂ ਤੋਂ ਪਹਿਲਾਂ ਇਸ ਇਤਿਹਾਸਕ ਮੈਦਾਨ ’ਤੇ ਵੀਨੂ ਮਾਂਕਡ ਨੇ ਹੀ ਸੈਂਕੜਾ ਲਾਇਆ ਸੀ।
ਮਾਰਾਡੋਨਾ ਦੀ ਯਾਦ ’ਚ ਬਣਾਇਆ ਗਿਆ 6 ਫ਼ੁੱਟ ਲੰਬੇ ਕੇਕ ਦਾ ਬੁੱਤ
NEXT STORY