ਨਵੀਂ ਦਿੱਲੀ— ਸ਼੍ਰੀਲੰਕਾ ਦੇ ਆਫ-ਸਪਿਨਰ ਅਕਿਲਾ ਧਨਜੈ ਨੂੰ ਸ਼ੱਕੀ ਰੂਪ 'ਚ ਗੇਂਦਬਾਜ਼ੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਰਿਪੋਰਟ ਮੁਤਾਬਕ, ਧੰਨਜੈ 'ਤੇ ਇੰਗਲੈਂਡ ਖਿਲਾਫ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਸ਼ੱਕੀ ਗੇਂਦਬਾਜ਼ੀ ਕਰਨ ਦਾ ਦੋਸ਼ ਲੱਗਾ ਹੈ। ਸ਼੍ਰੀਲੰਕਾ ਅਤੇ ਇੰਗਲੈਂਡ ਵਿਚਕਾਰ ਸ਼ੁੱਕਰਵਾਰ ਨੂੰ ਸਮਾਪਤ ਹੋਏ ਪਹਿਲੇ ਟੈਸਟ ਮੈਚ 'ਚ ਮੇਜ਼ਬਾਨ ਟੀਮ ਨੇ 211 ਦੌੜਾਂ ਨਾਲ ਜਿੱਤ ਹਾਸਲ ਕੀਤੀ। ਆਈ.ਸੀ.ਸੀ. ਨੇ ਕਿਹਾ,' ਮੈਚ ਅਧਿਕਾਰੀਆਂ ਨੇ ਇਸ ਮਾਮਲੇ ਦੀ ਰਿਪੋਰਟ 'ਚ ਸ਼੍ਰੀਲੰਕਾ ਟੀਮ ਮੈਨੇਜਮੈਂਟ ਨੂੰ ਭੇਜ ਦਿੱਤੀ ਹੈ। ਇਸ 'ਚ 25 ਸਾਲ ਦੀ ਗੇਂਦਬਾਜ਼ੀ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ।
ਆਈ.ਸੀ.ਸੀ. ਨੇ ਕਿਹਾ,' ਟੈਸਟ, ਵਨ ਡੇ ਅਤੇ ਟੀ-20 'ਚ ਦਰਜ ਸ਼ੱਕੀ ਅਵੈਧ ਗੇਂਦਬਾਜ਼ੀ ਕਮੀਆਂ ਨਾਲ ਜੁੜੇ ਆਈ.ਸੀ.ਸੀ. ਪ੍ਰਕਿਰਿਆ ਦੇ ਤਹਿਤ ਧੰਨਜੈ ਦੀ ਗੇਂਦਬਾਜ਼ੀ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੂੰ 14 ਦਿਨਾਂ ਅੰਦਰ ਟੈਸਟਿੰਗ ਤੋਂ ਗੁਜਰਨਾ ਪਵੇਗਾ ਅਤੇ ਜਦੋਂ ਤੱਕ ਟੈਸਟਿੰਗ ਦਾ ਨਤੀਜਾ ਨਹੀਂ ਆ ਜਾਂਦਾ, ਉਦੋਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ ਗੇਂਦਬਾਜ਼ੀ ਜਾਰੀ ਰੱਖਣ ਦੀ ਇਜ਼ਾਜਤ ਹੈ।'
ਹਾਲ ਹੀ ਦੇ ਦਿਨਾਂ 'ਚ ਕਈ ਗੇਂਦਬਾਜ਼ ਖਾਸ ਕਰਕੇ ਸਪਿਨਰ ਚਕਿੰਗ ਦੇ ਦੋਸ਼ 'ਚ ਫੱਸੇ ਹਨ। ਪਾਕਿਸਤਾਨ ਦੇ ਆਫ ਸਪਿਨਰ ਮੁਹੰਮਦ ਹਫੀਜ਼ 'ਤੇ ਵੀ ਚਕਿੰਗ ਦਾ ਦੋਸ਼ ਲਗਾ ਸੀ ਹਾਲਾਂਕਿ ਹੁਣ ਬਦਲੇ ਹੋਏ ਐਕਸ਼ਨ ਨਾਲ ਉਹ ਗੇਂਦਬਾਜ਼ੀ ਕਰ ਸਕਦੇ ਹਨ। ਨਿਊਜ਼ੀਲੈਂਡ ਖਿਲਾਫ ਵਨ ਡੇ ਮੈਚ ਦੌਰਾਨ ਨਿਊਜ਼ੀਲੈਂਡ ਦੇ ਅਨੁਭਵੀ ਬੱਲੇਬਾਜ਼ ਰੋਸ ਟੇਲਰ ਨੇ ਹਫੀਜ਼ ਦੇ ਐਕਸ਼ਨ 'ਤੇ ਸਵਾਲ ਕੀਤੇ ਸਨ। ਜਿਸ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਉਸ ਨਾਲ ਭਿੜ ਗਏ ਸਨ।
ਵਿਰਾਟ ਕੋਹਲੀ ਦੇ ਇਸ ਵਿਗਿਆਪਨ 'ਤੇ ਸਰਕਾਰ ਨੇ ਲਗਾਈ ਰੋਕ
NEXT STORY