ਬੀਜ਼ਿੰਗ– ਵਿਸ਼ਵ ਰੈਂਕਿੰਗ ਵਿਚ ਤੀਜੇ ਸਥਾਨ ’ਤੇ ਕਾਬਜ਼ ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ ਮੰਗਲਵਾਰ ਨੂੰ ਇੱਥੇ ਰੂਸ ਦੇ ਡੈਨੀਅਲ ਮੇਦਵੇਦੇਵ ’ਤੇ ਸਿੱਧੇ ਸੈੱਟਾਂ ਵਿਚ 7-5, 6-3 ਨਾਲ ਜਿੱਤ ਦੇ ਨਾਲ ਚੀਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
4 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਅਲਕਾਰਾਜ਼ ਨੇ 88 ਮਿੰਟਾਂ ਵਿਚ ਸੈਮੀਫਾਈਨਲ ਜਿੱਤ ਕੇ ਮੇਦਵੇਦੇਵ ਵਿਰੁੱਧ ਆਪਣੀ ਜਿੱਤ-ਹਾਰ ਦੇ ਰਿਕਾਰਡ ਨੂੰ 6-2 ਤੱਕ ਪਹੁੰਚਾਇਆ। ਫਾਈਨਲ ਵਿਚ ਹੁਣ ਅਲਕਾਰਾਜ਼ ਦਾ ਮੁਕਾਬਲਾ ਸਾਬਕਾ ਚੈਂਪੀਅਨ ਤੇ ਚੋਟੀ ਰੈਂਕਿੰਗ ਵਾਲੇ ਖਿਡਾਰੀ ਯਾਨਿਕ ਸਿਨਰ ਤੇ ਚੀਨ ਦੇ ਵਾਈਲਡ ਕਾਰਡਧਾਰੀ ਬੂ ਯੂਨਚਾਓਕੇਟ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਮੈਚ ਦੇ ਜੇਤੂ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਮਹਿਲਾ ਵਰਗ ਵਿਚ ਪਾਓਲਾ ਬੇਡੋਸਾ ਨੇ ਅਮਰੀਕੀ ਓਪਨ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਜੈਸਿਕਾ ਪੇਗੂਲਾ ਨੂੰ 6-4, 6-2 ਨਾਲ ਹਰਾ ਕੇ ਡਬਲਯੂ. ਟੀ. ਸੀ. 1000 ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।
ਬੀ. ਸੀ. ਸੀ. ਆਈ. ਰਾਜ ਸੰਘਾਂ ਨੂੰ ਆਧੁਨਿਕ ‘ਐਥਲੀਟ ਮਾਨੀਟਰਿੰਗ ਸਿਸਟਮ’ ਦੇਵੇਗਾ
NEXT STORY