ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ. ਸੀ. ਆਈ.) ਰਾਜ ਸੰਘਾਂ ਨੂੰ ਆਧੁਨਿਕ ‘ਐਥਲੀਟ ਮਾਨੀਟਰਿੰਗ ਸਿਸਟਮ’(ਏ. ਐੱਮ. ਐੱਸ.) ਦੇਵੇਗਾ, ਜਿਸ ਨਾਲ ਖਿਡਾਰੀਆਂ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਿਚ ਮਦਦ ਮਿਲੇਗੀ।
ਰਾਜ ਸੰਘਾਂ ਨੂੰ ਭੇਜੇ ਪੱਤਰ ਵਿਚ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਦੱਸਿਆ ਕਿ ਬੈਂਗਲੁਰੂ ਦੇ ਸੈਂਟਰ ਆਫ ਐਕਸੀਲੈਂਸ ਦੀ ਇਕ ਟੀਮ ਏ. ਐੱਮ. ਐੱਸ. ਦੇ ਪ੍ਰਭਾਵੀ ਇਸਤੇਮਾਲ ਦੀ ਜਾਣਕਾਰੀ ਦੇਣ ਲਈ ਜਲਦ ਹੀ ਉਨ੍ਹਾਂ ਤੱਕ ਪਹੁੰਚੇਗੀ।’’ ਸ਼ਾਹ ਨੇ ਪੱਤਰ ਵਿਚ ਲਿਖਿਆ, ‘‘ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੀ. ਸੀ. ਸੀ. ਆਈ. ਸਾਰੇ ਰਾਜ ਸੰਘਾਂ ਨੂੰ ਏ. ਐੱਮ. ਐੱਮ. ਦੇਵੇਗਾ, ਜਿਸਦਾ ਖਰਚ ਬੀ. ਸੀ. ਸੀ. ਆਈ. ਸਹਿਣ ਕਰੇਗਾ।’’
ਆਈ. ਓ. ਏ. ਖਜ਼ਾਨਚੀ ਸਹਿਦੇਵ ਨੇ ਮੁਖੀ ਊਸ਼ਾ ਦੇ ਦਾਅਵਿਆਂ ਨੂੰ ‘ਸਰਾਸਰ ਝੂਠ’ ਕਰਾਰ ਦਿੱਤਾ
NEXT STORY