ਮੈਸਨ— ਐਸ਼ ਬਾਰਟੀ ਨੇ ਟੋਕੀਓ ਓਲੰਪਿਕ ਦੀ ਹਾਰ ਦੀ ਨਿਰਾਸ਼ਾ ਨੂੰ ਭੁਲਾ ਕੇ ਸ਼ਾਨਦਾਰ ਵਾਪਸੀ ਕਰਕੇ ਐਤਵਾਰ ਨੂੰ ਇੱਥੇ ਵੈਸਟਰਨ ਐਂਡ ਸਦਰਨ ਓਪਨ (ਸਿਨਸਿਨਾਟੀ ਓਪਨ) ਟੈਨਿਸ ਟੂਰਨਾਮੈਂਟ ’ਚ ਮਹਿਲਾ ਸਿੰਗਲ ਦਾ ਖ਼ਿਤਾਬ ਜਿੱਤਿਆ। ਦੂਜੇ ਪਾਸੇ ਟੋਕੀਓ ਓਲੰਪਿਕ ਦੇ ਸੋਨ ਤਮਗ਼ਾ ਜੇਤੂ ਅਲੇਕਸਾਂਦਰ ਜ਼ਵੇਰੇਵ ਨੇ ਆਪਣੀ ਲੈਅ ਜਾਰੀ ਰਖਦੇ ਹੋਏ ਪੁਰਸ਼ ਸਿੰਗਲ ਦਾ ਖ਼ਿਤਾਬ ਜਿੱਤ ਕੇ ਯੂ. ਐੱਸ. ਓਪਨ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਦਾ ਪੁਖ਼ਤਾ ਸਬੂਤ ਵੀ ਪੇਸ਼ ਕੀਤਾ।
ਵਿਸ਼ਵ ਦੀ ਨੰਬਰ ਇਕ ਖਿਡਾਰੀ ਬਾਰਟੀ ਨੇ ਵਾਈਲਡ ਕਾਰਡ ਨਾਲ ਪ੍ਰਵੇਸ਼ ਪ੍ਰਾਪਤ ਕਰਨ ਵਾਲੀ ਟੀਚਮਾਨ ਨੂੰ 6-3, 6-1 ਨਾਲ ਹਰਾਇਆ। ਇਹ ਉਨ੍ਹਾਂ ਦਾ ਸੈਸ਼ਨ ਦਾ ਪੰਜਵਾਂ ਖ਼ਿਤਾਬ ਹੈ। ਜ਼ਵੇਰੇਵ ਨੂੰ ਵੀ ਸਿਨਸਿਨਾਟੀ ਫ਼ਾਈਨਲ ’ਚ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ। ਉਨ੍ਹਾਂ ਨੇ ਸਤਵੀਂ ਰੈਂਕਿੰਗ ਦੇ ਆਂਦਰੇ ਰੂਬਵੇਲ ਨੂੰ 6-2, 6-3 ਨਾਲ ਹਰਾਇਆ। ਇਹ ਮੈਚ ਸਿਰਫ਼ 58 ਮਿੰਟ ਤਕ ਚਲਿਆ। ਪਿਛਲੇ ਸਾਲ ਯੂ. ਐੱਸ. ਓਪਨ ਦੇ ਫ਼ਾਈਨਲ ’ਚ ਡੋਮਿਨਿਕ ਥਿਏਮ ਤੋਂ ਹਾਰਨ ਵਾਲੇ ਜ਼ਵੇਰੇਵ ਨੇ ਕਿਹਾ, ‘‘ਇਹ ਹਫ਼ਤਾ ਬਹੁਤ ਚੰਗਾ ਰਿਹਾ। ਨਿਊਯਾਰਕ (ਯੂ. ਐੱਸ. ਓਪਨ ਲਈ) ਜਾਣ ਤੋਂ ਪਹਿਲਾਂ ਇਹ ਸ਼ਾਨਦਾਰ ਅਹਿਸਾਸ ਹੈ।’’
ਸਭ ਤੋਂ ਤੇਜ਼ ਪੰਜ ਟੈਸਟ ਸੈਂਕੜੇ ਲਾਉਣ ਵਾਲੇ ਏਸ਼ੀਆਈ ਬੱਲੇਬਾਜ਼ ਬਣੇ ਫਵਾਦ ਆਲਮ
NEXT STORY