ਪੈਰਿਸ— ਪੈਰਿਸ ਰੈਪਿਡ ਤੇ ਬਲਿਟਜ਼ ਸ਼ਤਰੰਜ ’ਚ ਰੈਪਿਡ ਦੇ ਬਾਅਦ ਸਾਰਿਆਂ ਦੀ ਨਜ਼ਰਾਂ ਸ਼ਤਰੰਜ ਦੇ ਫ਼ਟਾਫ਼ਟ ਫ਼ਾਰਮੈਟ ਬਲਿਟਜ਼ ਦੇ ਮੁਕਾਬਲੇ ’ਤੇ ਸਨ ਤੇ ਪ੍ਰਤੀ ਖਿਡਾਰੀ 5 ਮਿੰਟ ਦੇ ਬਲਿਟਜ਼ ’ਚ ਪਹਿਲੇ ਦਿਨ ਫੀਡੇ ਦੇ 17 ਸਾਲਾ ਯੁਵਾ ਅਲੀਰੇਜ਼ਾ ਫ਼ਿਰੌਜ਼ਾ ਨੇ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਜ਼ਿਆਦਾ 6.5 ਅੰਕ ਬਣਾਏ। ਆਨ ਦਿ ਬੋਰਡ ਹੋ ਰਹੇ ਇਸ ਟੂਰਨਾਮੈਂਟ ’ਚ ਕੁਲ 9 ਰਾਊਂਡ ’ਚ ਅਲੀਰੇਜ਼ਾ ਨੇ 6 ਜਿੱਤ, 2 ਹਾਰ ਤੇ 1 ਡਰਾਅ ਦੇ ਨਤੀਜੇ ਹਾਸਲ ਕੀਤੇ।
ਬਲਿਟਜ਼ ਸ਼ਤਰੰਜ ’ਚ ਰੂਸ ਦੇ ਇਲਾਨ ਨੇਪੋਂਨਿਯਚੀ 6 ਅੰਕ ਬਣਾ ਕੇ ਦੂਜੇ ਤਾਂ ਰੈਪਿਡ ਦੇ ਜੇਤੂ ਯੂ. ਐੱਸ. ਏ. ਦੇ ਵੇਸਲੀ ਸੋ 5.5 ਅੰਕ ਬਣਾ ਕੇ ਤੀਜੇ ਸਥਾਨ ’ਤੇ ਰਹੇ। ਹਾਲਾਂਕਿ ਰੈਪਿਡ ਤੇ ਬਲਿਟਜ਼ ਦੇ ਸੰਯੁਕਤ ਖ਼ਿਤਾਬ ’ਚ ਵੇਸਲੀ ਸੋ ਅਜੇ ਵੀ 17.5 ਅੰਕਾਂ ਦੇ ਨਾਲ ਪਹਿਲੇ ਸਥਾਨ ’ਤੇ ਹੈ ਜਦਕਿ ਉਨ੍ਹਾਂ ਦੇ ਠੀਕ ਪਿੱਛੇ 17 ਅੰਕਾਂ ਦੇ ਨਾਲ ਨੇਪੋਂਨਿਯਚੀ ਹੈ। ਹੋਰਨਾਂ ਖਿਡਾਰੀਆਂ ’ਚ ਰੂਸ ਦੇ ਪੀਟਰ ਸਵੀਡਲਰ 14 ਅੰਕ, ਫ਼ਰਾਂਸ ਦੇ ਮਾਕਸੀਮ ਲਾਗਰੇਵ 12.5, ਹੰਗਰੀ ਦੇ ਰਿਚਰਡ ਰਾਪੋਰਟ 12 ਅੰਕ, ਫਾਬਿਆਨੋ ਕਾਰੂਆਨਾ ਦੇ 11.5 ਅੰਕ ਤੇ ਅਜਰਬੈਜਾਨ ਦੇ ਤੈਮੂਰ ਰਦਜਾਬੋਵ 11 ਅੰਕਾਂ ’ਤੇ ਖੇਡੇੇ। ਆਖ਼ਰੀ ਦਿਨ ਬਲਿਟਜ਼ ਦੇ 9 ਹੋਰ ਮੁਕਾਬਲੇ ਖੇਡੇ ਜਾਣਗੇ।
ਵਿੰਡੀਜ਼ ਨੂੰ 158 ਦੌੜਾਂ ਨਾਲ ਹਰਾ ਦੱਖਣੀ ਅਫਰੀਕਾ ਨੇ ਜਿੱਤੀ ਸੀਰੀਜ਼
NEXT STORY