ਸਪੋਰਟਸ ਡੈਸਕ- ਦੂਜੀ ਜ਼ੋਨਲ ਪੈਰਾਸ਼ੂਟਿੰਗ ਚੈਂਪੀਅਨਸ਼ਿਪ ਦਿੱਲੀ ਦੇ ਡਾਕਟਰ ਕਰਨੀ ਸਿੰਘ ਰੇਂਜ ਦਿੱਲੀ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਬਠਿੰਡਾ ਦੀ ਰਹਿਣ ਵਾਲੀ ਅਮਨਦੀਪ ਕੌਰ ਸਿੱਧੂ ਨੇ 345 ਅੰਕ ਹਾਸਲ ਕਰਕੇ ਪੰਜਾਬ ਨੂੰ ਸੋਨ ਤਮਗ਼ਾ ਦਿਵਾਇਆ।
ਇਸ ਦੇ ਨਾਲ ਹੀ 25 ਮੀਟਰ ਪਿਸਟਲ ਮਿਕਸ ਮੁਕਾਬਲੇ 'ਚ ਓਵਰਆਲ ਛੇਵਾਂ ਜਦਕਿ ਲੜਕੀਆਂ 'ਚ ਪਹਿਲਾ ਸਥਾਨ ਹਾਸਲ ਕੀਤਾ। ਅਮਨਦੀਪ ਕੌਰ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਖਿਡਾਰੀ ਬਣ ਗਈ ਹੈ। ਇਸ ਜਿੱਤ ਦੇ ਨਾਲ ਅਮਨਦੀਪ ਬਹੁਤ ਖ਼ੁਸ਼ ਹੈ ਤੇ ਉਹ ਅੱਗੇ ਵੀ ਆਪਣੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਣਾ ਚਾਹੇਗੀ।
IPL 2022 ਧੋਨੀ ਦਾ ਆਖ਼ਰੀ ਟੂਰਨਾਮੈਂਟ ਹੋਵੇਗਾ? CSK ਦੇ ਸੀ. ਈ. ਓ. ਕਾਸ਼ੀ ਵਿਸ਼ਵਨਾਥਨ ਨੇ ਦਿੱਤਾ ਵੱਡਾ ਬਿਆਨ
NEXT STORY