ਸਪੋਰਟਸ ਡੈਸਕ— ਵਰਲਡ ਕੱਪ 2019 ਲਈ ਟੀਮ ਇੰਡੀਆ 'ਚ ਚੋਣ ਨਹੀਂ ਹੋਣ ਤੋਂ ਨਿਰਾਸ਼ ਅੰਬਾਤੀ ਰਾਇਡੂ ਨੇ ਅਜੇ ਹਾਲ ਹੀ 'ਚ ਸੰਨਿਆਸ ਦਾ ਐਲਾਨ ਕੀਤਾ ਸੀ। ਹੁਣ ਉਨ੍ਹਾਂ ਨੇ ਇਸ ਫੈਸਲੇ ਨੂੰ ਬਦਲਣ ਦਾ ਮਨ ਬਣਾ ਲਿਆ ਹੈ ਅਤੇ ਹੁਣ ਉਹ ਚਿੱਟੀ ਗੇਂਦ 'ਚ ਵਾਪਸੀ ਕਰਨ ਦੀ ਸੋਚ ਰਹੇ ਹਨ। ਖਬਰਾਂ ਦੀਆਂ ਮੰਨੀਏ ਰਾਇਡੂ ਆਈ. ਪੀ. ਐੱਲ. 'ਚ ਖੇਡਦੇ ਨਜ਼ਰ ਆਉਣਗੇ ਅਤੇ ਨਾਲ ਹੀ ਟੀਮ ਇੰਡੀਆ 'ਚ ਵੀ ਵਾਪਸੀ ਕਰਨਗੇ। ਉਨ੍ਹਾਂ ਨੇ ਆਪਣੇ ਰਿਟਾਇਰਮੈਂਟ ਦੇ ਫੈਸਲੇ ਤੋਂ ਫਿਲਹਾਲ ਯੂ-ਟਰਨ ਲੈ ਲਿਆ ਹੈ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਖੱਬੇ ਹੱਥ ਦੇ ਬੱਲੇਬਾਜ਼ ਨੇ ਕਿਹਾ ਕਿ ਮੈਂ ਬੇਸ਼ੱਕ ਚੇਨਈ ਸੁਪਰ ਕਿੰਗਜ਼ ਦੇ ਲਈ ਖੇਡਾਂਗਾ ਅਤੇ ਇਸ ਨੂੰ ਚਿੱਟੀ ਗੇਂਦ ਦੀ ਕ੍ਰਿਕਟ 'ਚ ਵਾਪਸੀ ਦੇ ਬਦਲ ਦੇ ਤੌਰ 'ਤੇ ਦੇਖ ਰਿਹਾ ਹਾਂ। ਫਿਲਹਾਲ ਮੈਂ ਆਪਣੀ ਫਿੱਟਨੈਸ 'ਤੇ ਧਿਆਨ ਦੇਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਚੇਨਈ ਸੁਪਰਕਿੰਗਜ਼ ਹਮੇਸ਼ਾ ਤੁਹਾਨੂੰ ਅਜਿਹਾ ਮਹਿਸੂਸ ਕਰਾਉਂਦੀ ਹੈ ਕਿ ਉੱਥੇ ਤੁਹਾਡਾ ਸਵਾਗਤ ਕੀਤਾ ਜਾ ਰਿਹਾ ਹੈ। ਅਜੇ ਰਾਇਡੂ ਟੀ. ਐੱਨ. ਸੀ. ਏ. ਲੀਗ 'ਚ ਖੇਡ ਰਹੇ ਹਨ। ਟੀਮ ਇੰਡੀਆ ਲਈ 55 ਵਨ-ਡੇ ਖੇਡਣ ਅਤੇ ਰਾਇਡੂ ਦੀ ਵਰਲਡ ਕੱਪ ਟੀਮ 'ਚ ਚੋਣ ਪੱਕੀ ਮੰਨੀ ਜਾ ਰਹੀ ਸੀ। ਜਦੋਂ 15 ਮੈਂਬਰੀ ਟੀਮ ਦਾ ਐਲਾਨ ਹੋਇਆ ਤਾਂ ਉਨ੍ਹਾਂ ਦੀ ਜਗ੍ਹਾ ਟੀਮ 'ਚ ਵਿਜੇ ਸ਼ੰਕਰ ਨੂੰ ਸ਼ਾਮਲ ਕੀਤਾ ਗਿਆ। ਇਸ ਦੇ ਪਿੱਛੇ ਚੋਣਕਰਤਾਵਾਂ ਨੇ ਸ਼ੰਕਰ ਦੀ ਤਿੰਨ ਆਯਾਮੀ ਪ੍ਰਤਿਭਾ ਦੀ ਦਲੀਲ ਦਿੱਤੀ ਸੀ। ਜਦਕਿ ਵਰਲਡ ਕੱਪ ਵਿਚਾਲੇ ਜਦੋਂ ਵਾਧੂ ਖਿਡਾਰੀ ਦੀ ਜ਼ਰੂਰਤ ਟੀਮ ਨੂੰ ਹੋਈ ਤਾਂ ਉਨ੍ਹਾਂ ਦੀ ਜਗ੍ਹਾ ਪੰਤ ਨੂੰ ਸ਼ਾਮਲ ਕੀਤਾ ਗਿਆ। ਇਸ ਨਾਲ ਰਾਇਡੂ ਨੇ ਸੰਨਿਆਸ ਦਾ ਫੈਸਾਲਾ ਲਿਆ ਸੀ।
ਸਚਿਨ-ਗਾਂਗੁਲੀ ਪਿੱਛੇ ਛੱਡ ਰਹਾਣੇ ਤੇ ਕੋਹਲੀ ਦੀ ਜੋੜੀ ਨੇ ਟੈਸਟ ਕ੍ਰਿਕਟ 'ਚ ਬਣਾਇਆ ਇਹ ਰਿਕਾਰਡ
NEXT STORY