ਸਪੋਰਟਸ ਡੈਸਕ : ਭਾਰਤੀ ਟੀਮ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੂੰ ਵਰਲਡ ਕੱਪ ਟੀਮ ਵਿਚ ਜਗ੍ਹਾ ਨਹੀਂ ਮਿਲੀ ਸੀ। ਵਰਲਡ ਕੱਪ ਤੋਂ ਕਰੀਬ 6 ਮਹੀਨੇ ਪਹਿਲਾਂ ਹੀ ਉਸ ਨੂੰ ਟੀਮ ਦਾ ਨੰਬਰ 4 ਬੱਲੇਬਾਜ਼ ਮੰਨਿਆ ਜਾ ਰਿਹਾ ਸੀ ਪਰ ਟੂਰਨਾਮੈਂਟ ਲਈ ਉਸ ਨੂੰ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ। 2 ਖਿਡਾਰੀਆਂ ਦੇ ਜ਼ਖਮੀ ਹੋਣ ਦੇ ਬਾਅਦ ਵੀ ਟੀਮ ਵਿਚ ਰਾਇਡੂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਰਾਇਡੂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ।
ਸੰਨਿਆਸ ਤੋਂ ਕੀਤੀ ਵਾਪਸੀ

ਵਰਲਡ ਕੱਪ ਦੇ ਬਾਅਦ ਅੰਬਾਤੀ ਰਾਇਡੂ ਨੇ ਸੰਨਿਆਸ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਉਸਨੇ ਇਸ ਦੇ ਪਿੱਛੇ ਚੇਨਈ ਸੁਪਰ ਕਿੰਗਜ਼ ਦੀ ਟੀਮ ਮੈਨੇਜਮੈਂਟ ਦੇ ਨਾਲ ਵੀ. ਵੀ. ਐੱ. ਲਕਸ਼ਮਣ ਅਤੇ ਨੋਏਲ ਡੇਵਿਡ ਨੂੰ ਵੱਡੀ ਵਜ੍ਹਾ ਮੰਨਿਆ ਹੈ। ਇਕ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਉਸਨੇ ਕਿਹਾ, ''ਸੀ. ਐੱਸ. ਕੇ. ਮੈਨੇਜਮੈਂਟ, ਲਕਸ਼ਮਣ ਭਾਜੀ, ਨੋਏਲ ਭਾਜੀ ਲਗਾਤਾਰ ਮੇਰੇ ਨਾਲ ਇਸ ਮਾਮਲੇ 'ਤੇ ਗੱਲ ਕਰ ਰਹੇ ਸੀ ਅਤੇ ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਜੋ ਕਿਹਾ ਉਹ ਸਹੀ ਹੈ। ਮੈਂ ਜਿੱਥੇ ਹਾਂ ਮੈਨੂੰ ਪਹੁੰਚਣ ਵਿਚ 20 ਸਾਲ ਲੱਗੇ ਹਨ ਤਾਂ ਮੈਂ ਇਸ ਨੂੰ ਇੰਝ ਹੀ ਕਿਵੇਂ ਛੱਡ ਸਕਦਾ ਹਾਂ। ਮੈਂ ਅਜੇ ਫਿੱਟ ਹਾਂ ਅਤੇ ਹੋਰ ਵੀ ਖੇਡ ਸਕਦਾ ਹਾਂ। ਇਸ ਲਈ ਮੈਨੂੰ ਲੱਗਾ ਕਿ ਸ਼ਾਇਦ ਮੈਂ ਜਲਦਬਾਜ਼ੀ ਵਿਚ ਇਹ ਫੈਸਲਾ ਲਿਆ ਸੀ।''
ਪ੍ਰਜਨੇਸ਼ ਜਿਨਾਨ ਓਪਨ ਦੇ ਕੁਆਟਰ ਫਾਈਨਲ 'ਚ ਪਹੁੰਚੇ
NEXT STORY