ਗੁਆਦਲਜਾਰਾ/ਮੈਕਸੀਕੋ (ਭਾਸ਼ਾ) : ਅਮਰੀਕਾ ਦੀ ਪੁਰਸ਼ ਫੁੱਟਬਾਲ ਟੀਮ ਐਤਵਾਰ ਨੂੰ ਇੱਥੇ ਓਲੰਪਿਕ ਕੁਆਲੀਫਿਕੇਸ਼ਨ ਮੈਚ ਵਿਚ ਹਾਂਡੁਰਾਸ ਤੋਂ 2-1 ਨਾਲ ਹਾਰਨ ਕਾਰਨ ਟੋਕੀਓ ਓਲੰਪਿਕ ਦੀ ਦੌੜ ਤੋਂ ਬਾਹਰ ਹੋ ਗਈ। ਹਾਂਡੁਰਾਸ ਵੱਲੋਂ ਜੁਆਨ ਕਾਰਲੋਸ ਓਬਰੇਗਾਨ ਨੇ ਚੌਥੇ ਮਿੰਟ ਵਿਚ ਗੋਲ ਕੀਤਾ। ਇਸ ਦੇ ਬਾਅਦ ਲੁਈਸ ਪਾਲਮਾ ਨੇ ਦੂਜੇ ਹਾਫ ਦੇ ਸ਼ੁਰੂ ਵਿਚ ਗੋਲਕੀਪਰ ਡੈਵਿਡ ਓਚੋਆ ਦੀ ਗਲਤੀ ਦਾ ਫ਼ਾਇਦਾ ਚੁੱਕ ਕੇ ਸਕੋਰ 2-0 ਕਰ ਦਿੱਤਾ।
ਅਮਰੀਕੀ ਕਪਤਾਨ ਜੈਕਸਨ ਯੁਈਲ ਨੇ 52ਵੇਂ ਮਿੰਟ ਵਿਚ 23 ਗਜ ਦੀ ਦੂਰੀ ਨਾਲ ਸ਼ਾਟ ਲਗਾ ਕੇ ਖ਼ੂਬਸੂਰਤ ਗੋਲ ਕੀਤਾ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਕਈ ਮੌਕੇ ਗਵਾਏ ਅਤੇ ਬਰਾਬਰੀ ਦਾ ਗੋਲ ਨਹੀਂ ਕਰ ਸਕੀ। ਅਮਰੀਕਾ ਦੀ ਪੁਰਸ਼ ਟੀਮ ਜਿੱਥੇ 3 ਵਾਰ ਤੋਂ ਓਲੰਪਿਕ ਵਿਚ ਕੁਆਲੀਫਾਈ ਕਰਨ ਵਿਚ ਨਾਕਾਮ ਰਹੀ ਹੈ, ਉਥੇ ਹੀ ਉਸ ਦੀ ਮਹਿਲਾ ਟੀਮ ਨੇ ਪਿਛਲੇ 4 ਵਿਚੋਂ 3 ਓਲੰਪਿਕ ਵਿਚ ਗੋਲਡ ਮੈਡਲ ਜਿੱਤੇ ਹਨ ਅਤੇ ਉਸ ਨੂੰ ਟੋਕੀਓ ਓਲੰਪਿਕ ਵਿਚ ਵੀ ਖ਼ਿਤਾਬ ਦਾ ਪ੍ਰਬੰਧ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਮੇਦਵੇਦੇਵ ਦੀ ਮਿਆਮੀ ਓਪਨ ’ਚ ਸੰਘਰਸ਼ਪੂਰਨ ਜਿੱਤ
NEXT STORY