ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਲਈ ਏਕੀਕ੍ਰਿਤ ਡੈਸ਼ਬੋਰਡ ਬਣਾਇਆ ਜਾਵੇਗਾ, ਜਿਸ ਵਿਚ ਹਰੇਕ ਰਾਜ, ਜ਼ਿਲਾ ਤੇ ਖੰਡ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਅੰਕੜੇ ਉਪਲੱਬਧ ਹੋਣਗੇ। ਠਾਕੁਰ ਨੇ ਇੱਥੇ ਮੰਗਲਵਾਰ ਨੂੰ ਟੋਕੀਓ ਵਿਚ ਭਾਰਤ ਦੀ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਵਿਚ ਵੱਡੀ ਸਫਲਤਾ ਤੋਂ ਬਾਅਦ ਭਵਿੱਖ ਦੀਆਂ ਓਲੰਪਿਕ ਖੇਡਾਂ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਐਥਲੀਟਾਂ ਨੂੰ ਤਿਆਰ ਕਰ ਲਈ ਰੋਡਮੈਪ ਤਿਆਰ ਕਰਨ ਤੇ ਜ਼ਮੀਨੀ ਪੱਧਰ 'ਤੇ ਖੇਡਾਂ ਨੂੰ ਬੜ੍ਹਾਵਾ ਦੇਣ ਵਿਚ ਰਾਜਾਂ ਦੇ ਯੋਗਦਾਨ 'ਤੇ ਵਿਚਾਰ ਕਰਨ ਲਈ ਵਰਚੁਅਲ ਰੂਪ ਨਾਲ ਆਯੋਜਿਤ ਮੀਟਿੰਗ ਵਿਚ ਰਾਜਾਂ ਦੇ ਖੇਡ ਮੰਤਰੀਆਂ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਵਿੱਖ ਦੀਆਂ ਖੇਡ ਪ੍ਰਤੀਯੋਗਿਤਾਂ ਲਈ ਸਾਡੇ ਐਥਲੀਟਾਂ ਨੂੰ ਤਿਆਰ ਕਰਨ ਦੀ ਦਿਸ਼ਾ ਵਿਚ ਸਾਰੇ ਰਾਜਾਂ, ਰਾਸ਼ਟਰੀ ਖੇਡ ਸੰਘਾਂ, ਟ੍ਰੇਨਿੰਗ ਸੈਂਟਰਾਂ, ਕੇਂਦਰ ਸਰਕਾਰ ਤੇ ਹੋਰ ਸ਼ੇਅਰ ਹੋਲਡਰਾਂ ਨਾਲ ਜੁੜਣਗੇ।
ਇਹ ਖ਼ਬਰ ਪੜ੍ਹੋ- ਰੋਮਾਨੀਆਈ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਕੀਤਾ ਵਿਆਹ, ਸ਼ੇਅਰ ਕੀਤੀ ਤਸਵੀਰ
ਵਰਚੁਅਲ ਮੀਟਿੰਗ ਵਿਚ ਖੇਡ ਸਕੱਤਰ ਰਵੀ ਮਿੱਤਲ ਵੀ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਥਲੀਟਾਂ ਲਈ ਨਕਦ ਇਨਾਮਾਂ ਦਾ ਇਕ ਸਾਂਝਾ ਫੰਡ ਬਣਾਉਣ 'ਤੇ ਆਪਣੀ ਪ੍ਰਤੀਕਿਰਿਆ ਭੇਜਣ ਦੀ ਅਪੀਲ ਕੀਤੀ।
ਇਹ ਖ਼ਬਰ ਪੜ੍ਹੋ- ਤਾਲਿਬਾਨ ਨੇ ਅਫਗਾਨਿਸਤਾਨ 'ਚ IPL ਪ੍ਰਸਾਰਣ 'ਤੇ ਲਗਾਈ ਪਾਬੰਦੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਲੰਪਿਕ ਸੋਨ ਤਮਗਾ ਜੇਤੂ ਵਿਲਸਨ ਕੋਵਿਡ ਕਾਰਨ ਹਸਪਤਾਲ 'ਚ ਦਾਖਲ
NEXT STORY