ਸਪੋਰਟਸ ਡੈਸਕ– ਭਾਰਤ ਦੀ ਉੱਭਰਦੀ ਖਿਡਾਰਨ ਅਨਾਹਤ ਸਿੰਘ ਨੇ ਆਪਣੇ ਸਬਰ ਤੇ ਹੁਨਰ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੇ ਹੋਏ ਚਾਰ ਸੈੱਟਾਂ ਤੱਕ ਚੱਲੇ ਮੈਚ ’ਚ ਜਿੱਤ ਦਰਜ ਕਰਕੇ ਵਿਸ਼ਵ ਜੂਨੀਅਰ ਸਕੁਐਸ਼ ਵਿਅਕਤੀਗਤ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ।
ਮਹਿਲਾ ਰੈਂਕਿੰਗ ’ਚ ਵਿਸ਼ਵ ਦੀ 20ਵੇਂ ਨੰਬਰ ਦੀ ਖਿਡਾਰਨ ਅਨਾਹਤ ਨੇ ਕੁਆਰਟਰ ਫਾਈਨਲ ’ਚ ਮਿਸਰ ਦੀ ਹਬੀਬਾ ਰਿਜ਼ਕ ਨੂੰ 11-7, 11-5, 6-11, 11-9 ਨਾਲ ਹਰਾਇਆ। ਇਸ ਪ੍ਰਤੀਯੋਗਿਤਾ ’ਚ ਪਿਛਲੇ ਸਾਲ ਕਾਂਸੀ ਤਮਗਾ ਜਿੱਤਣ ਵਾਲੀ ਅਨਾਹਤ ਇਸ ਤਰ੍ਹਾਂ ਨਾਲ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਲਗਾਤਾਰ 2 ਵਾਰ ਸੈਮੀਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ।
ਦਿੱਲੀ ਦੀ ਰਹਿਣ ਵਾਲੀ ਇਹ ਖਿਡਾਰਨ ਖਿਤਾਬ ਜਿੱਤਣ ਦੀ ਪ੍ਰਮੁੱਖ ਦਾਅਵੇਦਾਰ ਬਣੀ ਹੋਈ ਹੈ। ਸੈਮੀਫਾਈਨਲ ’ਚ ਉਸ ਦਾ ਮੁਕਾਬਲਾ ਮਿਸਰ ਦੀ ਬਾਰਬ ਸਮੇਹ ਨਾਲ ਹੋਵੇਗਾ।
ਕੋਹਲੀ ਨਾਲ ਵਿਵਾਦ ਲੈ ਕੇ ਹੇਡ ਨੇ ਪਹਿਲੀ ਵਾਰ ਤੋੜੀ ਚੁੱਪੀ, ਆਖ਼ੀ ਇਹ ਗੱਲ
NEXT STORY