ਟੋਰਾਂਟੋ- ਮੌਜੂਦਾ ਰਾਸ਼ਟਰੀ ਚੈਂਪੀਅਨ ਅਨਾਹਤ ਸਿੰਘ ਨੇ ਸ਼ਾਨਦਾਰ ਖੇਡ ਦਾ ਨਜ਼ਾਰਾ ਪੇਸ਼ ਕਰਦੇ ਹੋਏ ਇੱਥੇ 96,250 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੀ ਪੀ. ਐੱਸ. ਏ. ਸਿਲਵਰ ਪ੍ਰਤੀਯੋਗਿਤਾ ਕੈਨੇਡਾ ਮਹਿਲਾ ਓਪਨ ਸਕੁਐਸ਼ ਟੂਰਨਾਮੈਂਟ ਦੇ ਆਖਰੀ-16 ਵਿਚ ਜਗ੍ਹਾ ਬਣਾਈ ਹੈ।
ਵਿਸ਼ਵ ਰੈਂਕਿੰਗ ਵਿਚ 43ਵੇਂ ਸਥਾਨ ’ਤੇ ਕਾਬਜ਼ ਦਿੱਲੀ ਦੀ ਇਸ ਨੌਜਵਾਨ ਖਿਡਾਰਨ ਨੂੰ ਪਹਿਲੇ ਦੌਰ ਵਿਚ ਸਵਿਟਜ਼ਰਲੈਂਡ ਦੀ ਸਿੰਡੀ ਮੇਰਲੋ ਨੂੰ 17 ਮਿੰਟ ਵਿਚ 11-3, 11-3, 114 ਨਾਲ ਹਰਾਇਆ। ਅਨਾਹਤ ਦਾ ਅਗਲਾ ਮੁਕਾਬਲਾ ਦੁਨੀਆ ਦੀ 20ਵੇਂ ਨੰਬਰ ਦੀ ਖਿਡਾਰਨ ਤੇ ਛੇਵਾਂ ਦਰਜਾ ਪ੍ਰਾਪਤ ਮੇਲਿਸਾ ਅਲਵੇਸ ਨਾਲ ਹੋਵੇਗਾ।
ਸ਼੍ਰੇਅਸ ਅਈਅਰ ਦੀ ਸੱਟ 'ਤੇ ਆਇਆ ਵੱਡਾ ਅਪਡੇਟ, ਜਾਣੋ ਕਿਸ ਹਾਲਤ 'ਚ ਹੈ ਸਟਾਰ ਕ੍ਰਿਕਟਰ
NEXT STORY