ਲੰਡਨ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਂਮਸ ਐਂਡਰਸਨ ਨੇ ਨਿਊਜ਼ੀਲੈਂਡ ਵਿਰੁੱਧ ਦੂਜਾ ਟੈਸਟ ਖੇਡਣ ਲਈ ਚੁਣੇ ਜਾਣ ਤੋਂ ਬਾਅਦ ਸਭ ਤੋਂ ਲੰਬੇ ਸਵਰੂਪ 'ਚ ਕੁਕ ਨੂੰ ਪਿੱਛੇ ਛੱਡਦੇ ਹੋਏ ਇੰਗਲੈਂਡ ਦੇ ਲਈ ਸਭ ਤੋਂ ਜ਼ਿਆਦਾ ਟੈਸਟ ਖੇਡਣ ਵਾਲੇ ਖਿਡਾਰੀ ਬਣ ਗਏ ਗਨ। ਇਹ ਤੇਜ਼ ਗੇਂਦਬਾਜ਼ ਸਭ ਤੋਂ ਜ਼ਿਆਦਾ ਟੈਸਟ ਖੇਡਣ ਦੇ ਮਾਮਲੇ 'ਚ 7ਵੇਂ ਨੰਬਰ 'ਤੇ ਹੈ, ਜਦਕਿ ਸਭ ਤੋਂ ਜ਼ਿਆਦਾ ਵਿਕਟਾਂ ਦੇ ਮਾਮਲਿਆਂ ਵਿਚ ਐਂਡਰਸਨ ਚੌਥੇ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੂੰ ਲੱਗਿਆ ਝਟਕਾ, ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਖਿਡਾਰੀ
ਐਂਡਰਸਨ ਨੇ 161 ਮੈਚਾਂ ਵਿਚ 26.58 ਦੀ ਔਸਤ 616 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਭਾਰਤੀ ਲੈੱਗ ਸਪਿਨਰ ਦੇ ਦਿੱਗਜ ਅਨਿਲ ਕੁੰਬਲੇ ਮੌਜੂਦਾ ਸਮੇਂ ਵਿਚ ਤੀਜੇ ਸਥਾਨ 'ਤੇ ਹਨ, ਜਿਨ੍ਹਾਂ ਨੇ 132 ਟੈਸਟ ਮੈਚਾਂ ਵਿਚ 619 ਵਿਕਟਾਂ ਹਾਸਲ ਕੀਤੀਆਂ ਹਨ। ਐਂਡਰਸਨ ਪ੍ਰਮੁੱਖ ਟੈਸਟ ਵਿਕਟ ਲੈਣ ਵਾਲਿਆਂ ਦੀ ਸੂਚੀ 'ਚ ਭਾਰਤ ਦੇ ਮਹਾਨ ਸਪਿਨਰ ਨੂੰ ਪਿੱਛੇ ਛੱਡਣ ਤੋਂ ਸਿਰਫ ਚਾਰ ਵਿਕਟਾਂ ਦੂਰ ਹਨ। ਐਂਡਰਸਨ ਨੇ ਬੀ ਬੀ ਸੀ ਸਪੋਰਟਸ ਨੂੰ ਦੱਸਿਆ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਮੈਂ ਇੱਥੇ ਤੱਕ ਪਹੁੰਚ ਜਾਵਾਂਗਾ। ਇਹ ਅਨੋਖਾ ਸਫਰ ਰਿਹਾ ਹੈ। ਐਂਡਰਸਨ ਨੇ ਕਿਹਾ ਮੈਂ ਕਿਸਮਤ ਵਾਲਾ ਹਾਂ ਕਿ ਮੈਨੂੰ ਅਜਿਹਾ ਸਰੀਰ ਮਿਲਿਆ ਹੈ, ਜੋ ਗੇਂਦਬਾਜ਼ੀ ਦੀ ਕਠੋਰਤਾ ਦਾ ਸਾਹਮਣਾ ਕਰ ਸਕਦਾ ਹਾਂ। ਮੈਂ ਆਪਣੀ ਫਿੱਟਨੈਸ ਅਤੇ ਆਪਣੇ ਹੁਨਰ 'ਤੇ ਸਖਤ ਮਹਿਨਤ ਕਰਦਾ ਹਾਂ। ਇਸ 'ਚ ਹਰ ਦਿਨ ਬੇਹਤਰ ਹੋਣ ਦੀ ਕੋਸ਼ਿਸ਼ ਕਰਨ ਦੀ ਭੁੱਖ ਵੀ ਹੈ। ਆਈ. ਸੀ. ਸੀ. ਨੇ ਐਂਡਰਸਨ ਨੂੰ ਇਸ ਮੌਕੇ 'ਤੇ ਵਧਾਈ ਵੀ ਦਿੱਤੀ। ਮੈਂ ਇਕ ਪੇਸ਼ੇਵਰ ਬਣਨ ਤੋਂ ਬਾਅਦ ਇਹੀ ਕੀਤਾ ਹੈ ਅਤੇ ਉਮੀਦ ਹੈ ਕਿ ਇਹ ਕੁਝ ਹੋਰ ਸਾਲਾਂ ਤੱਕ ਜਾਰੀ ਰਹੇਗਾ।
ਇਹ ਖ਼ਬਰ ਪੜ੍ਹੋ- ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ
NEXT STORY