ਲੰਡਨ, (ਭਾਸ਼ਾ) : ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਵਿੰਬਲਡਨ ਜਾਂ ਪੈਰਿਸ ਓਲੰਪਿਕ ਖੇਡਣ ਦੀ ਕੋਸ਼ਿਸ਼ ਕਰਨ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਪਿੱਠ ਦੀ ਸੱਟ ਨਾਲ ਨਜਿੱਠਣ ਲਈ ਸ਼ਨੀਵਾਰ ਨੂੰ ਸਰਜਰੀ ਕਰਵਾਉਣਗੇ। 37 ਸਾਲਾ ਮਰੇ ਨੇ ਕੁਈਨਜ਼ ਕਲੱਬ ਵਿੱਚ ਬੁੱਧਵਾਰ ਨੂੰ ਆਪਣੇ ਦੂਜੇ ਦੌਰ ਦਾ ਮੈਚ ਪਿੱਠ ਵਿੱਚ ਦਰਦ ਕਾਰਨ ਛੱਡ ਦਿੱਤਾ ਜਦੋਂ ਉਹ ਜੌਰਡਨ ਥਾਮਸਨ ਖ਼ਿਲਾਫ਼ 1-4 ਨਾਲ ਪਿੱਛੇ ਸੀ।
ਬ੍ਰਿਟਿਸ਼ ਖਿਡਾਰੀ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਸੱਜੀ ਲੱਤ ਵਿੱਚ ਬੇਅਰਾਮੀ ਦੀ ਸ਼ਿਕਾਇਤ ਕੀਤੀ ਸੀ। ਮਰੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵੱਖ-ਵੱਖ ਸੱਟਾਂ ਦਾ ਸਾਹਮਣਾ ਕਰ ਰਹੇ ਹਨ। ਦੋ ਵਾਰ ਦੇ ਵਿੰਬਲਡਨ ਜੇਤੂ ਮਰੇ ਨੇ ਇਸ ਸਾਲ ਦੇ ਅੰਤ ਵਿੱਚ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਹਨ। ਉਸ ਦੀ ਪ੍ਰਬੰਧਕੀ ਟੀਮ ਨੇ ਪੁਸ਼ਟੀ ਕੀਤੀ ਕਿ ਸ਼ਨੀਵਾਰ ਨੂੰ ਉਸ ਦੀ ਸਰਜੀਕਲ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਸਬੰਧੀ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਆਲ ਇੰਗਲੈਂਡ ਕਲੱਬ (ਵਿੰਬਲਡਨ) 'ਚ ਪਹਿਲੇ ਦੌਰ ਦੀ ਖੇਡ 1 ਜੁਲਾਈ ਤੋਂ ਸ਼ੁਰੂ ਹੋਵੇਗੀ।
ਨਾਗਲ ਨੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੀਤੀ ਪੁਸ਼ਟੀ
NEXT STORY