ਨਵੀਂ ਦਿੱਲੀ— ਭਾਰਤੀ ਸਕੀਟ ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ ਨੇ ਕੁਵੈਤ 'ਚ ਆਯੋਜਿਤ 8ਵੀਂ ਏਸ਼ੀਅਨ ਸ਼ਾਟ ਗਨ ਚੈਂਪੀਅਨਸ਼ਿਪ 'ਚ ਪੁਰਸ਼ ਸਕੀਟ ਮੁਕਾਬਲੇ 'ਚ ਦੇਸ਼ ਲਈ ਇਤਿਹਾਸਕ ਪਹਿਲਾ ਸੋਨ ਤਮਗਾ ਜਿੱਤਿਆ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਸਕੀਟ ਨਿਸ਼ਾਨੇਬਾਜ਼ ਨੇ ਕਿਸੇ ਵਿਸ਼ਵ ਪੱਧਰ ਦੇ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਹੈ।
ਅੰਗਦ ਨੇ ਫਾਈਨਲ ਰਾਊਂਡ 'ਚ 60 ਵਿਚੋਂ 60 ਨਿਸ਼ਾਨੇ ਲਗਾ ਕੇ ਚੀਨ ਦੇ ਡੀ ਜਿਨ ਨੂੰ ਪਿੱਛੇ ਛੱਡ ਦਿੱਤਾ। ਚੀਨੀ ਨਿਸ਼ਾਨੇਬਾਜ਼ ਦਾ ਸਕੋਰ 58 ਰਿਹਾ ਤੇ ਉਸ ਨੇ ਚਾਂਦੀ ਤਮਗਾ ਹਾਸਲ ਕੀਤਾ। ਸੰਯੁਕਤ ਅਰਬ ਅਮੀਰਾਤ ਦੇ ਸੈਅਦ ਅਲ ਮਖਤੂਮ ਨੇ 46 ਦੇ ਸਕੋਰ ਨਾਲ ਕਾਂਸੀ ਤਮਗਾ ਹਾਸਲ ਕੀਤਾ। ਅੰਗਦ ਦੀ ਇਸ ਉਪਲੱਬਧੀ 'ਤੇ ਭਾਰਤੀ ਰਾਸ਼ਟਰੀ ਰਾਈਫਲ ਦੇ ਪ੍ਰਧਾਨ ਰਣਇੰਦਰ ਸਿੰਘ ਨੇ ਉਸ ਨੂੰ ਵਧਾਈ ਦਿੱਤੀ। ਅੰਗਦ ਨੇ ਕੁਆਲੀਫੀਕੇਸ਼ਨ 'ਚ 125 'ਚੋਂ 121 ਦਾ ਸਕੋਰ ਕੀਤਾ ਤੇ 3 ਹੋਰ ਨਿਸ਼ਾਨੇਬਾਜ਼ਾਂ ਦੇ ਨਾਲ ਸੰਯੁਕਤ ਦੂਜੇ ਸਥਾਨ 'ਤੇ ਰਿਹਾ।
10 ਖਿਡਾਰੀਆਂ ਦੇ ਬਾਵਜੂਦ ਚਰਚਿਲ ਨੇ ਰੀਅਲ ਕਸ਼ਮੀਰ ਨੂੰ ਡਰਾਅ 'ਤੇ ਰੋਕਿਆ
NEXT STORY