ਸਪੋਰਟਸ ਡੈਸਕ— ਯੂ.ਐੱਫ.ਸੀ. ਦੀ ਸਟ੍ਰਾਵੇਟ ਰੈਸਲਰ ਐਂਜੇਲਾ ਮਗਾਨਾ ਇਕ ਸਰਜਰੀ ਦੇ ਬਾਅਦ ਅਚਾਨਕ ਕੋਮਾ 'ਚ ਚਲੀ ਗਈ ਹੈ। ਐਂਜੇਲਾ ਦੇ ਕੋਮਾ 'ਚ ਜਾਣ ਦੀ ਖਬਰ ਉਨ੍ਹਾਂ ਦੇ ਕੋਚ ਗ੍ਰੇਬੀਅਲ ਲਾਮਾਸਟਸ ਨੇ ਮੀਡੀਆ ਨਾਲ ਸਾਂਝੀ ਕਰਦੇ ਹੋਏ ਕਿਹਾ ਕਿ ਸਰਜਰੀ ਦੌਰਾਨ ਕੁਝ ਚੰਗਾ ਨਹੀਂ ਹੋਇਆ ਹੈ। ਛੇਤੀ ਹੀ ਤੁਹਾਨੂੰ ਅਪਡੇਟ ਕਰਾਂਗੇ। ਐਂਜੇਲਾ ਨੂੰ ਅਜੇ ਪਿਊਰਟੋ ਰਿਕੋ ਦੇ ਸੈਮ ਜੁਆਨ ਸ਼ਹਿਰ 'ਚ ਸਥਿਤ ਯੂਨੀਵਰਸਿਟੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਐਂਜੇਲਾ ਨੇ ਸਰਜਰੀ ਤੋਂ ਪਹਿਲਾਂ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਸੀ ਕਿ ਉਹ ਸਰਜਰੀ ਰੂਮ 'ਚ ਹੈ, ਥੋੜ੍ਹੀ ਦੇਰ ਬਾਅਦ ਮਿਲੇਗੀ। ਪਰ ਸਰਜਰੀ ਦੇ ਬਾਅਦ ਜਦੋਂ ਉਹ ਕੋਮਾ 'ਚ ਚਲੀ ਗਈ ਤਾਂ ਉਸ ਦੇ ਟਵਿੱਟਰ ਅਕਾਊਂਟ ਤੋਂ ਕੁਝ ਘੰਟਿਆਂ ਬਾਅਦ ਇਕ ਹੋਰ ਟਵੀਟ ਆਇਆ ਜਿਸ 'ਚ ਉਨ੍ਹਾਂ ਦੇ ਕੋਚਿੰਗ ਸਟਾਫ ਵੱਲੋਂ ਲਿਖਿਆ ਗਿਆ ਸੀ ਕਿ ਇੱਥੇ ਕੁਝ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਉਹ ਜਵਾਬ ਨਹੀਂ ਦੇ ਰਹੀ। ਅਸੀਂ ਸਿਹਤਯਾਬੀ ਦੇ ਬਦਲ ਲੱਭ ਰਹੇ ਹਾਂ। ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਐਂਜੇਲਾ ਦੀ ਰੀੜ੍ਹ ਦੀ ਹੱਡੀ ਨਾਲ ਜੁੜੀ ਸਮੱਸਿਆ ਦੱਸੀ ਜਾ ਰਹੀ ਰਹੀ ਹੈ। ਇਸੇ ਦੀ ਸਰਜਰੀ ਦੇ ਦੌਰਾਨ ਉਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ। ਜ਼ਿਕਰਯੋਗ ਹੈ ਕਿ ਐਂਜੇਲਾ ਯੂ.ਐੱਫ.ਸੀ. ਦੀ ਮਸ਼ਹੂਰ ਫਾਈਟਰ ਰਹੀ ਹੈ।
ਗੋਲਫ ਟੂਰਨਾਮੈਂਟ : ਲਾਹਿੜੀ ਦੀ ਖਰਾਬ ਸ਼ੁਰੂਆਤ
NEXT STORY