ਸਪੋਰਟਸ ਡੈਸਕ— ਤਿੰਨ ਮਹੀਨੇ ਬਾਅਦ ਵਾਪਸੀ ਕਰ ਰਹੇ ਭਾਰਤ ਦੇ ਅਨਿਰਬਾਨ ਲਾਹਿੜੀ ਚੰਗੀ ਸ਼ੁਰੂਆਤ ਦਾ ਲਾਹਾ ਲੈਣ 'ਚ ਅਸਫਲ ਰਹੇ ਅਤੇ ਆਰ.ਬੀ.ਸੀ. ਹੈਰੀਟੇਜ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਇਕ ਓਵਰ 72 ਦੇ ਸਕੋਰ ਦੇ ਨਾਲ 77ਵੇਂ ਸਥਾਨ 'ਤੇ ਚਲ ਰਹੇ ਹਨ। ਮੌਜੂਦਾ ਸੈਸ਼ਨ 'ਚ ਲਾਹਿੜੀ ਖਰਾਬ ਫਾਰਮ ਨਾਲ ਜੂਝ ਰਹੇ ਹਨ ਅਤੇ 11 ਟੂਰਨਾਮੈਂਟ 'ਚ ਸਿਰਫ ਇਕ ਵਾਰ ਚੋਟੀ ਦੇ 10 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਇਸ ਵਿਚਾਲੇ ਸ਼ੇਨ ਲਾਰੀ ਨੇ 6 ਅੰਡਰ 65 ਦੇ ਸਕੋਰ ਦੇ ਨਾਲ ਬੜ੍ਹਤ ਬਣਾ ਲਈ ਹੈ। ਰੇਆਨ ਪਾਲਮਰ, ਲਿਊਕ ਲਿਸਟ, ਡੇਨੀਅਲ ਬਰਗਰ, ਟ੍ਰੇ ਮੁਲੀਨੇਕਸ ਅਤੇ ਰੇਆਨ ਮੂਰ ਸਾਰੇ ਪੰਜ ਅੰਡਰ ਦੇ ਸਕੋਰ ਦੇ ਨਾਲ ਸਾਂਝੇ ਦੂਜੇ ਸਥਾਨ 'ਤੇ ਰਹੇ।
ਇਸ 19 ਸਾਲਾ ਪਾਕਿ ਗੇਂਦਬਾਜ਼ ਨੇ ਕੀਤਾ ਤਜ਼ਰਬੇਕਾਰ ਆਮਿਰ ਨੂੰ ਬਾਹਰ, ਸਪੀਡ ਜਾਣ ਹੋ ਜਾਓਗੇ ਹੈਰਾਨ
NEXT STORY