ਸਪੋਰਸਟ ਡੈਸਕ— ਭਾਰਤ ਦੀ ਟਾਪ ਮਹਿਲਾ ਸਿੰਗਲ ਖਿਡਾਰੀ ਅੰਕਿਤਾ ਰੈਨਾ ਨੇ ਯੂ. ਐੱਸ ਓਪਨ ਕੁਆਲੀਫਾਇਰ ਦੇ ਪਹਿਲੇ ਦੌਰ 'ਚ ਬੈਲਜੀਅਮ ਦੀ ਨੌਵੇਂ ਦਰਜੇ ਦੀ ਯਾਸਲੀਨ ਬੋਨਾਵੇਂਚੁਰੇ ਨੂੰ ਹਾਰ ਦੇ ਕੇ ਦੂਜੇ ਦੌਰ 'ਚ ਜਗ੍ਹਾ ਪੱਕੀ ਕੀਤੀ ਜਦ ਕਿ ਪੁਰਸ਼ ਸਿੰਗਲ 'ਚ ਲਵ ਰਾਮਨਾਥਨ ਹਾਰ ਨਾਲ ਟੂਰਨਾਮੈਂਟ ਨਾਲ ਬਾਹਰ ਹੋ ਗਏ। ਵਰਲਡ ਰੈਂਕਿਗ 'ਚ 194ਵੇਂ ਸਥਾਨ 'ਤੇ ਕਾਬਿਜ ਅੰਕਿਤਾ ਨੇ ਰੈਂਕਿੰਗ 'ਚ 114ਵੇਂ ਸਥਾਨ ਦੀ ਖਿਡਾਰੀ ਨੂੰ 6-1,1-6,6 2 ਨਾਲ ਹਰਾਇਆ। ਉਨ੍ਹਾਂ ਨੇ ਇਸ ਖਿਡਾਰੀ ਨੂੰ 2014 'ਚ ਵੀ ਕਲੇਅ ਕਾਰਟ 'ਤੇ ਹਰਾਇਆ ਸੀ।
ਅੰਕਿਤਾ ਦਾ ਦੂਜੇ ਦੌਰ 'ਚ ਚੈੱਕ ਗਣਰਾਜ ਦੀ ਦੇਨਿਆ ਐੱਲੇਰਟੋਵਾ ਨਾਲ ਸਾਹਮਣਾ ਹੋਵੇਗਾ ਜਿਨ੍ਹਾਂ ਦੀ ਵਰਲਡ ਰੈਂਕਿੰਗ 279ਵੀਂ ਹੈ। ਅੰਕਿਤਾ ਇਸ ਤੋਂ ਪਹਿਲਾਂ ਗਰੈਂਡਸਲੈਮ ਕੁਆਲੀਫਾਇਰਸ ਦੇ ਦੂਜੇ ਦੌਰ ਤੋਂ ਅੱਗੇ ਨਹੀਂ ਵਧੀ ਹੈ ਅਜਿਹੇ 'ਚ ਉਨ੍ਹਾਂ ਦੇ ਕੋਲ ਇਹ ਮੁਸ਼ਕਿਲ ਪਾਰ ਕਰਨ ਦਾ ਚੰਗਾ ਮੌਕਾ ਹੋਵੇਗਾ।
ਲਿਨ ਡੈਨ ਨੂੰ ਹਰਾ ਕੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਤੀਜੇ ਦੌਰ 'ਚ ਪੁੱਜੇ ਪ੍ਰਣਯ
NEXT STORY