ਸਪੋਰਟਸ ਡੈਸਕ- ਵੈਸਟਇੰਡੀਜ਼ ਖ਼ਿਲਾਫ਼ ਆਗਾਮੀ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਇਸ ਸੀਰੀਜ਼ ਲਈ ਉਪ ਕਪਤਾਨ ਕੇ. ਐੱਲ. ਰਾਹੁਲ ਤੇ ਆਲਰਾਊਂਡਰ ਅਕਸ਼ਰ ਪਟੇਲ ਨੂੰ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। ਵੈਸਟਇੰਡੀਜ਼ ਦੇ ਖ਼ਿਲਾਫ਼ ਟੀ-20 ਕੌਮਾਂਤਰੀ ਸੀਰੀਜ਼ 16 ਫਰਵਰੀ ਤੋਂ ਸ਼ੁਰੂ ਹੋਵੇਗੀ ਜਦਕਿ ਦੂਜਾ ਮੈਚ 18 ਤੇ ਤੀਜਾ 20 ਫ਼ਰਵਰੀ ਨੂੰ ਖੇਡਿਆ ਜਾਵੇਗਾ।
ਬੀ. ਸੀ. ਸੀ. ਆਈ. ਨੇ ਵੈਸਟਇੰਡੀਜ਼ ਖ਼ਿਲਾਫ਼ ਟੀ-20 ਕੌਮਾਂਤਰੀ ਟੀਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੇ. ਐੱਲ. ਰਾਹੁਲ ਦੇ 9 ਫਰਵਰੀ 2022 ਨੂੰ ਦੂਜੇ ਵਨ-ਡੇ ਮੈਚ 'ਚ ਫੀਲਡਿੰਗ ਦੇ ਦੌਰਾਨ ਉੱਪਰਲੇ ਖੱਬੇ ਹੈਮਸਟ੍ਰਿੰਗ 'ਚ ਖਿਚਾਅ ਆਇਆ। ਉਹ ਹੁਣ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ ਜਾਣਗੇ। ਜਦਕਿ ਅਕਸ਼ਰ ਨੇ ਹਾਲ ਹੀ 'ਚ ਕੋਵਿਡ-19 ਤੋਂ ਉੱਭਰਨ ਦੇ ਬਾਅਦ ਇਕਾਂਤਵਾਸ ਦੇ ਆਖ਼ਰੀ ਪੜਾਅ ਨੂੰ ਫਿਰ ਤੋਂ ਸ਼ੁਰੂ ਕੀਤਾ ਹੈ।
ਸਰਬ ਭਾਰਤੀ ਸੀਨੀਅਰ ਰਾਸ਼ਟਰੀ ਕਮੇਟੀ ਨੇ ਕੇ. ਐੱਲ. ਰਾਹੁਲ ਤੇ ਅਕਸ਼ਰ ਪਟੇਲ ਦੇ ਸਟੈਂਡਬਾਇ ਦੇ ਤੌਰ 'ਤੇ ਰਿਤੂਰਾਜ ਗਾਇਕਵਾੜ ਤੇ ਦੀਪਕ ਹੁੱਡਾ ਨੂੰ ਟੀਮ 'ਚ ਸ਼ਾਮਲ ਕੀਤਾ ਹੈ।
ਵੈਸਟਇੰਡੀਜ਼ ਦੇ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ -
ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਵੈਂਕਟੇਸ਼ ਅਈਅਰ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਅਵੇਸ਼ ਖ਼ਾਨ, ਹਰਸ਼ਲ ਪਟੇਲ, ਰਿਤੂਰਾਜ ਗਾਇਕਵਾੜ, ਦੀਪਕ ਹੁੱਡਾ।
ਤਸਨੀਮ ਮੀਰ ਨੇ ਈਰਾਨ ਫਜਰ ਇੰਟਰਨੈਸ਼ਨਲ ਚੈਲੇਂਜ ਜਿੱਤਿਆ
NEXT STORY