ਨਵੀਂ ਦਿੱਲੀ, (ਬਿਊਰੋ)— ਏਸ਼ੀਆ ਕੱਪ-2017 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਹੁਣ ਭੁਵਨੇਸ਼ਵਰ 'ਚ ਹੋਣ ਵਾਲੇ ਹਾਕੀ ਵਰਲਡ ਲੀਗ ਫਾਈਨਲ ਦੀਆਂ ਤਿਆਰੀਆਂ ਲਈ 18 ਦਿਨਾ ਅਭਿਆਸ ਕੈਂਪ ਦਾ ਹਿੱਸਾ ਬਣੇਗੀ, ਜਿਸ ਦੇ ਲਈ ਸ਼ਨੀਵਾਰ ਨੂੰ 35 ਸੰਭਾਵਿਤਾਂ ਦਾ ਐਲਾਨ ਕੀਤਾ ਗਿਆ।
ਓਡਿਸ਼ਾ ਦੇ ਭੁਵਨੇਸ਼ਵਰ 'ਚ 1 ਦਸੰਬਰ ਤੋਂ ਹਾਕੀ ਵਰਲਡ ਲੀਗ ਦਾ ਆਯੋਜਨ ਹੋਣਾ ਹੈ, ਜਿਸ ਤੋਂ ਸਾਬਕਾ ਬੈਂਗਲੁਰੂ ਦੇ ਸਾਈ ਸੈਂਟਰ ਵਿਚ 18 ਦਿਨਾ ਅਭਿਆਸ ਕੈਂਪ ਵਿਚ ਪੁਰਸ਼ ਖਿਡਾਰੀ ਆਪਣੀਆਂ ਤਿਆਰੀਆਂ ਕਰਨਗੇ। ਹਾਕੀ ਇੰਡੀਆ (ਐੱਚ. ਆਈ.) ਨੇ ਸ਼ਨੀਵਾਰ 35 ਮੈਂਬਰੀ ਟੀਮ ਦਾ ਐਲਾਨ ਕੀਤਾ, ਜਿਸ 'ਚ 18 ਖਿਡਾਰੀ ਏਸ਼ੀਆ ਕੱਪ ਟੀਮ ਦਾ ਹਿੱਸਾ ਸਨ। ਇਸ ਤੋਂ ਇਲਾਵਾ ਆਸਟ੍ਰੇਲੀਆ ਹਾਕੀ ਲੀਗ 'ਚ ਹਿੱਸਾ ਲੈਣ ਵਾਲੀ ਭਾਰਤ-ਏ ਟੀਮ ਦੇ ਖਿਡਾਰੀਆਂ ਨੂੰ ਵੀ 5 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੈਂਪ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਓਡਿਸ਼ਾ ਲਈ ਫਾਈਨਲ ਟੀਮ ਦੀ ਚੋਣ ਕੀਤੀ ਜਾਵੇਗੀ। ਚੋਣਕਾਰਾਂ ਨੇ ਕੋਰ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ, ਜਿਸ 'ਚ ਮਨਪ੍ਰੀਤ ਸਿੰਘ, ਐੱਸ. ਵੀ. ਸੁਨੀਲ, ਸਰਦਾਰ ਸਿੰਘ ਵਰਗੇ ਚੋਟੀ ਦੇ ਖਿਡਾਰੀ ਸ਼ਾਮਲ ਹਨ। ਗੋਲਕੀਪਰਾਂ ਵਿਚ ਵਿਕਾਸ ਦਹੀਆ ਨਾਲ ਤਜਰਬੇਕਾਰ ਪੀ. ਆਰ. ਸ਼੍ਰੀਜੇਸ਼ ਵੀ ਸ਼ਾਮਲ ਹੈ, ਜਿਹੜਾ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ।
ਕੈਂਪ 'ਚ ਜਗ੍ਹਾ ਬਣਾਉਣ ਵਾਲੇ ਖਿਡਾਰੀ ਇਸ ਤਰ੍ਹਾਂ ਹਨ : ਗੋਲਕੀਪਰ-ਆਕਾਸ਼ ਚਿਕਤੇ, ਪੀ. ਆਰ. ਸ਼੍ਰੀਜੇਸ਼, ਵਿਕਾਸ ਦਹੀਆ ਤੇ ਸੂਰਜ ਕਰੇਰਾ।
ਡਿਫੈਂਡਰ—ਦਿਪਸਾਨ ਟਿਰਕੀ, ਪ੍ਰਦੀਪ ਮੋਰ, ਬਰਿੰਦਰ ਲਾਕੜਾ, ਕੋਠਾਜੀਤ ਸਿੰਘ, ਸੁਰੇਂਦਰ ਕੁਮਾਰ, ਰੁਪਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ, ਜਸਜੀਤ ਸਿੰਘ ਕੁਲਾਰ, ਗੁਰਿੰਦਰ ਸਿੰਘ, ਅਮਿਤ ਰੋਹਿਦਾਸ ਤੇ ਵਰੁਣ ਕੁਮਾਰ। ਮਿਡਫੀਲਡਰ—ਚਿੰਗਲੇਨਸਾਨਾ ਸਿੰਘ, ਐੱਸ. ਕੇ. ਉਥੱਪਾ, ਸੁਮਿਤ, ਸਤਬੀਰ ਸਿੰਘ, ਸਰਦਾਰ ਸਿੰਘ, ਮਨਪ੍ਰੀਤ ਸਿੰਘ, ਹਰਜੀਤ ਸਿੰਘ, ਨੀਲਕਾਂਤ ਸ਼ਰਮਾ, ਮਨਪ੍ਰੀਤ (ਜੂਨੀਅਰ) ਤੇ ਸਿਮਰਨਜੀਤ ਸਿੰਘ। ਫਾਰਵਰਡ—ਰਮਨਦੀਪ ਸਿੰਘ, ਐੱਸ. ਵੀ. ਸੁਨੀਲ, ਤਲਵਿੰਦਰ ਸਿੰਘ, ਮਨਦੀਪ ਸਿੰਘ, ਅਫਾਨ ਯੂਸਫ, ਨਿਕਿਨ ਤਮੱਈਆ, ਗੁਰਜੰਟ ਸਿੰਘ, ਆਕਾਸ਼ਦੀਪ ਸਿੰਘ, ਲਲਿਤ ਉਪਾਧਿਆਏ ਤੇ ਅਰਮਾਨ ਕੁਰੈਸ਼ੀ।
ਮੈਰੀਕਾਮ ਸਮੇਤ 2 ਹੋਰ ਮੁੱਕੇਬਾਜ਼ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ
NEXT STORY