ਨਵੀਂ ਦਿੱਲੀ— ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਵੈਸਟ ਇੰਡੀਜ਼ ਦੌਰੇ ਦੇ ਲਈ ਵੀਰਵਾਰ ਨੂੰ ਐਲਾਨੀ 15 ਮੈਂਬਰੀ ਭਾਰਤੀ ਕ੍ਰਿਕਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਜਦਕਿ ਮੌਜੂਦਾ ਕੋਚ ਅਨਿਲ ਕੁੰਬਲੇ ਇਸ ਦੌਰੇ ਦੇ ਲਈ ਆਪਣੇ ਅਹੁਦੇ 'ਤੇ ਬਣੇ ਰਹਿਣਗੇ। ਵੈਸਟਇੰਡੀਜ਼ ਦੌਰੇ ਲਈ ਪਹਿਲਾਂਚੈਂਪੀਅਨਸ ਟਰਾਫੀ ਖੇਡ ਰਹੀ 15 ਮੈਂਬਰੀ ਟੀਮ ਤੋਂ ਓਪਨਰ ਰੋਹਿਤ ਸ਼ਰਮਾ ਅਤੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਬਾਹਰ ਰਖਿਆ ਗਿਆ ਹੈ। ਪਰ ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਰੱਖਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਇਨ੍ਹਾਂ ਦੋਹਾਂ ਖਿਡਾਰੀਆਂ ਦੀ ਜਗ੍ਹਾ ਭਾਰਤੀ ਟੀਮ 'ਚ ਰਿਸ਼ਭ ਪੰਤ ਅਤੇ ਕੁਲਦੀਪ ਯਾਦਵ ਨੂੰ ਜਗ੍ਹਾ ਮਿਲੀ ਹੈ।
ਚੈਂਪੀਅਨਸ ਟਰਾਫੀ ਦੇ ਲਈ ਟੀਮ ਐਲਾਨ ਕਰਦੇ ਸਮੇਂ ਚੋਣਕਰਤਾਵਾਂ ਨੇ ਕਿਹਾ ਕਿ ਇਨ੍ਹਾਂ ਦੋਹਾਂ ਖਿਡਾਰੀਆਂ 'ਤੇ ਵਿਚਾਰ ਕੀਤਾ ਗਿਆ ਹੈ ਪਰ ਤਜਰਬਾ ਨਾ ਹੋਣ ਦੇ ਕਾਰਨ ਇਨ੍ਹਾਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ। ਇਨ੍ਹਾਂ ਦੋ ਖਿਡਾਰੀਆਂ ਨੂੰ ਪੰਜ ਬਦਲਵੇਂ ਖਿਡਾਰੀਆਂ 'ਚ ਜਗ੍ਹਾ ਮਿਲੀ ਸੀ। ਚੈਂਪੀਅਨਸ ਟਰਾਫੀ ਦੇ ਲਈ ਅੰਤਿਮ ਸਮੇਂ ਸੱਟ ਦਾ ਸ਼ਿਕਾਰ ਹੋਏ ਮਨੀਸ਼ ਪਾਂਡੇ ਦੀ ਜਗ੍ਹਾ ਭਾਰਤੀ ਟੀਮ 'ਚ ਸ਼ਾਮਲ ਕੀਤੇ ਗਏ ਬੱਲੇਬਾਜ਼ ਦਿਨੇਸ਼ ਕਾਰਤਿਕ ਦਾ ਸਥਾਨ ਬਰਕਰਾਰ ਹੈ। ਕਾਰਤਿਕ ਵੀ ਬਦਲਵੇਂ ਖਿਡਾਰੀਆਂ 'ਚ ਸ਼ਾਮਲ ਸਨ।
ਟੀਮ ਇਸ ਤਰ੍ਹਾਂ ਹੈ :-
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰਿਸ਼ਭ ਪੰਤ, ਅਜਿੰਕਯ ਰਹਾਣੇ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਯੁਵਰਾਜ ਸਿੰਘ, ਕੇਦਾਰ ਜਾਧਵ, ਹਾਰਦਿਕ ਪੰਡਯਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ ਅਤੇ ਦਿਨੇਸ਼ ਕਾਰਤਿਕ।
ਮੈਦਾਨ 'ਤੇ ਉਤਰਦੇ ਹੀ ਯੁਵਰਾਜ ਦੇ ਨਾਂ ਦਰਜ ਹੋਇਆ ਇਹ ਰਿਕਾਰਡ
NEXT STORY