ਦੁਬਈ (ਏਜੰਸੀ)- ਘਰੇਲੂ ਮੈਦਾਨਾਂ 'ਤੇ ਲਗਾਤਾਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਕਾਰਨ ਭਾਰਤ ਨੇ 2021-22 ਸੀਜ਼ਨ ਦੀ ਸਮਾਪਤੀ ਵਿਸ਼ਵ ਦੀ ਨੰਬਰ ਇਕ ਟੀ20 ਟੀਮ ਦੇ ਰੂਪ ਵਿਚ ਕੀਤੀ ਪਰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ) ਦੀ ਬੁੱਧਵਾਰ ਨੂੰ ਜਾਰੀ ਸਾਲਾਨਾ ਟੈਸਟ ਰੈਂਕਿੰਗ ਵਿਚ ਉਹ ਸਿਖ਼ਰ 'ਤੇ ਕਾਬਿਜ ਆਸਟ੍ਰੇਲੀਆ ਤੋਂ 9 ਅੰਕ ਪਿੱਛੇ ਹੋ ਗਿਆ ਹੈ। ਨਿਊਜ਼ੀਲੈਂਡ ਸਾਲਾਨਾ ਰੈਂਕਿੰਗ ਦੇ ਬਾਅਦ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਦੁਨੀਆ ਦੀ ਨੰਬਰ ਇਕ ਟੀਮ ਹੈ। ਭਾਰਤ ਅਤੇ ਇੰਗਲੈਂਡ ਦਰਮਿਆਨ 2021 ਵਿਚ ਸ਼ੁਰੂ ਹੋਈ ਟੈਸਟ ਸੀਰੀਜ਼ ਨੂੰ ਪੰਜਵਾਂ ਅਤੇ ਆਖ਼ਰੀ ਮੈਚ ਖੇਡੇ ਜਾਣ ਦੇ ਬਾਅਦ ਇਸ ਰੈਂਕਿੰਗ ਵਿਚ ਸ਼ਾਮਲ ਕੀਤਾ ਜਾਵੇਗਾ।
ਆਈ.ਸੀ.ਸੀ. ਨੇ ਬਿਆਨ ਵਿਚ ਕਿਹਾ, 'ਆਸਟ੍ਰੇਲੀਆ ਨੇ ਆਈ.ਸੀ.ਸੀ. ਪੁਰਸ਼ ਟੈਸਟ ਟੀਮ ਰੈਂਕਿੰਗ ਦੇ ਸਾਲਾਨਾ 'ਅਪਡੇਟ' ਦੇ ਬਾਅਦ ਦੂਜੇ ਨੰਬਰ ਦੀ ਟੀਮ ਭਾਰਤ 'ਤੇ ਆਪਣੀ ਬੜ੍ਹਤ ਨੂੰ ਇਕ ਅੰਕ ਨਾਲ 9 ਅੰਕ 'ਤੇ ਪਹੁੰਚਾ ਦਿੱਤਾ ਹੈ, ਜਦੋਂਕਿ ਪਾਕਿਸਤਾਨ ਦੀ ਟੀਮ ਇੰਗਲੈਂਡ ਦੀ ਜਗ੍ਹਾ ਪੰਜਵੇਂ ਸਥਾਨ 'ਤੇ ਕਾਬਿਜ ਹੋ ਗਈ ਹੈ।' ਨਿਊਜ਼ੀਲੈਂਡ ਟੈਸਟ ਰੈਂਕਿੰਗ ਵਿਚ ਤੀਜੇ, ਜਦੋਂਕਿ ਦੱਖਣੀ ਅਫਰੀਕਾ ਚੌਥੇ ਸਥਾਨ 'ਤੇ ਹੈ। ਬਿਆਨ ਮੁਤਾਬਕ, 'ਭਾਰਤ ਨੂੰ ਵੀ ਇਕ ਅੰਕ ਦਾ ਫ਼ਾਇਦਾ ਹੋਇਆ ਹੈ ਅਤੇ ਉਸ ਦੇ ਹੁਣ 119 ਅੰਕ ਹੋ ਗਇ ਹਨ, ਜਦੋਂਕਿ ਇੰਗਲੈਂਡ ਨੂੰ ਸਭ ਤੋਂ ਵੱਧ 9 ਅੰਕਾਂ ਦਾ ਨੁਕਸਾਨ ਹੋਇਆ, ਕਿਉਂਕਿ ਉਸ ਦੀ ਭਾਰਤ ਖ਼ਿਲਾਫ਼ 2018 ਵਿਚ 4-1 ਨਾਲ ਜਿੱਤ ਵਾਲੀ ਸੀਰੀਜ਼ ਨੂੰ ਰੈਂਕਿੰਗ ਗਣਨਾ ਤੋਂ ਹਟਾ ਦਿੱਤਾ ਗਿਆ ਹੈ। ਇੰਗਲੈਂਡ ਦੇ 88 ਰੇਟਿੰਗ ਅੰਗ ਹਨ ਜੋ 1995 ਦੇ ਬਾਅਦ ਸਭ ਤੋਂ ਘੱਟ ਹਨ।'
ਆਸਟਰੇਲੀਆ ਨੇ ਜਨਵਰੀ ਵਿੱਚ ਇੰਗਲੈਂਡ ਨੂੰ ਏਸ਼ੇਜ਼ ਲੜੀ ਵਿੱਚ 4-0 ਨਾਲ ਹਰਾਇਆ ਸੀ। ਉਸ ਦੇ ਹੁਣ 119 ਦੀ ਬਜਾਏ 128 ਅੰਕ ਹੋ ਗਏ ਹਨ। ਸਾਲਾਨਾ 'ਅੱਪਡੇਟ' ਵਿਚ ਮਈ 2019 ਤੋਂ ਬਾਅਦ ਸਮਾਪਤ ਹੋਈਆਂ ਸਾਰੀਆਂ ਸੀਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਹੁਣ ਮਈ 2021 ਤੋਂ ਪਹਿਲਾਂ ਸਮਾਪਤ ਹੋਈਆਂ ਸੀਰੀਜ਼ਾਂ ਨੂੰ ਸਾਲਾਨਾ ਜਨਗਣਨਾ ਵਿੱਚ 50 ਫ਼ੀਸਦੀ, ਜਦੋਂਕਿ ਇਸ ਦੇ ਬਾਅਦ ਦੀਆਂ ਸੀਰੀਜ਼ਾਂ ਨੂੰ 100 ਫ਼ੀਸਦੀ ਮਹੱਤਵ ਦਿੱਤਾ ਗਿਆ ਹੈ। ਭਾਰਤ ਟੀ-20 'ਚ ਪਹਿਲੇ ਨੰਬਰ 'ਤੇ ਬਰਕਰਾਰ ਹੈ। ਉਸ ਦੀ ਦੂਜੇ ਨੰਬਰ 'ਤੇ ਕਾਬਜ਼ ਇੰਗਲੈਂਡ 'ਤੇ ਬੜ੍ਹਤ ਇਕ ਦੀ ਬਜਾਏ ਪੰਜ ਅੰਕ ਹੋ ਗਈ ਹੈ। ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਪਛਾੜ ਦਿੱਤਾ ਹੈ, ਜੋ ਹੁਣ ਛੇਵੇਂ ਸਥਾਨ 'ਤੇ ਹੈ। ਇਸੇ ਤਰ੍ਹਾਂ ਨਾਲ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦਸਵੇਂ ਨੰਬਰ ਦੀ ਟੀਮ ਅਫ਼ਗਾਨਿਸਤਾਨ ਤੋਂ ਅੱਗੇ ਨਿਕਲ ਗਏ ਹਨ। ਨਿਊਜ਼ੀਲੈਂਡ ਵਨਡੇ ਰੈਂਕਿੰਗ 'ਚ ਸਿਖ਼ਰ 'ਤੇ ਹੈ ਪਰ ਉਸ ਦੀ ਦੂਜੇ ਨੰਬਰ ਦੀ ਟੀਮ ਇੰਗਲੈਂਡ 'ਤੇ ਬੜ੍ਹਤ ਤਿੰਨ ਦੀ ਬਜਾਏ ਇਕ ਅੰਕ ਰਹਿ ਗਈ ਹੈ। ਇੰਗਲੈਂਡ ਅਤੇ ਤੀਜੇ ਨੰਬਰ ਦੇ ਆਸਟਰੇਲੀਆ ਵਿਚਾਲੇ ਅੰਕਾਂ ਦਾ ਅੰਤਰ ਸੱਤ ਤੋਂ ਵਧ ਕੇ 17 ਹੋ ਗਿਆ ਹੈ। ਭਾਰਤ (105 ਅੰਕ) ਵਨਡੇ ਰੈਂਕਿੰਗ ਆਸਟਰੇਲੀਆ (107) ਤੋਂ ਦੋ ਅੰਕ ਪਿੱਛੇ ਚੌਥੇ ਸਥਾਨ 'ਤੇ ਹੈ।
ਲਿਵਿੰਗਸਟੋਨ ਨੇ ਲਗਾਇਆ IPL 2022 ਦਾ ਅਜੇ ਤਕ ਦਾ ਸਭ ਤੋਂ ਲੰਬਾ ਛੱਕਾ
NEXT STORY