ਨਵੀਂ ਦਿੱਲੀ— ਬ੍ਰਿਸਟਲ 'ਚ ਕੁੱਟ-ਮਾਰ ਦੇ ਵਿਵਾਦ ਤੋਂ ਬਾਅਦ ਇੰਗਲੈਂਡ ਕ੍ਰਿਕਟ ਟੀਮ ਦੇ ਆਲਰਾਊਂਡਰ ਬੇਨ ਸਟੋਕਸ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇੰਗਲੈਂਡ ਦੀ ਏਸ਼ੇਜ ਟੀਮ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਸਪੋਰਟਸ ਪ੍ਰੋਡਕਟ ਕੰਪਨੀ ਨਿਊ ਬੈਲੇਂਸ ਨੇ ਵੀ ਸਟੋਕਸ ਦੇ ਨਾਲ ਆਪਣਾ ਕਰਾਰ ਖਤਮ ਕਰ ਲਿਆ ਹੈ। ਇਹ ਕਰਾਰ ਕਰੀਬ 1.75 ਕਰੋੜ ਰੁਪਏ ਸਾਲਾਨਾ ਦਾ ਸੀ। ਨਿਊ ਬੈਲੇਂਸ ਹੀ ਇੰਗਲੈਂਡ ਟੀਮ ਦੇ ਕਿੱਟ ਬਣਾਉਣੀ ਹੈ। ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਸਟੋਕਸ ਦਾ ਵਿਵਹਾਰ ਇਕ ਕੌਮਾਂਤਰੀ ਪੱਧਰ ਦੇ ਐਥਲੀਟ ਦੇ ਅਨੁਰੂਪ ਨਹੀਂ ਹੈ।
ਇਸ ਵਿਚਾਲੇ ਸਟੋਕਸ ਦੇ ਏਜੇਂਟ ਮੇਲ ਫੇਸਬੁੱਕ ਨੇ ਕਿਹਾ ਕਿ ਇਨ੍ਹਾਂ ਵਿਵਾਦਾਂ ਦੇ ਬਾਰੇ 'ਚ ਆਪਣਾ ਪੱਖ ਰੱਖਣ ਦੇ ਲਈ ਹਾਲੇ ਸਹੀਂ ਸਮਾਂ ਨਹੀਂ ਹੈ ਅਤੇ ਸਮਾਂ ਆਉਣ 'ਤੇ ਹੀ ਇਸ 'ਤੇ ਬਿਆਨ ਦੇਣਗੇ। 26 ਸਾਲਾਂ ਸਟੋਕਸ ਨੂੰ ਪਿਛਲੇ ਮਹੀਨੇ ਬ੍ਰਿਸਟਲ 'ਚ ਕੁੱਟ-ਮਾਰ ਦੀ ਘਟਨਾ ਦੇ ਬਾਰੇ ਗ੍ਰਿਫਤਾਰ ਕੀਤਾ ਗਿਆ ਸੀ। ਇਸ ਕਾਰਨ ਸਟੋਕਸ ਨੂੰ ਵੈਸਟਇੰਡੀਜ਼ ਦੇ ਖਿਲਾਫ ਚੌਥੇ ਅਤੇ ਪੰਜਵੇਂ ਵਨ ਡੇ ਦੀ ਟੀਮ ਤੋਂ ਬਾਹਰ ਕਰ ਦਿੱਤੀ ਗਿਆ।
ਇਨ੍ਹਾਂ ਹੀ ਨਹੀਂ ਇਸ ਵਿਵਾਦ ਦੇ ਕਾਰਨ ਇੰਗਲੈਂਡ ਕ੍ਰਿਕਟ ਬੋਰਡ ਨੇ ਸਟੋਕਸ ਦੇ ਖਿਲਾਫ ਜਾਰੀ ਜਾਂਚ ਪੂਰੀ ਹੋਣ ਤੱਕ ਉਸ ਦੇ ਇੰਟਰਨੈਸ਼ਨਲ ਮੈਚਾਂ 'ਚ ਭਾਗ ਲੈਣ 'ਤੇ ਪ੍ਰਤੀਬੰਧ ਲਗਾ ਦਿੱਤਾ ਗਿਆ ਹੈ। ਇਸ ਵਜ੍ਹਾ ਨਾਲ ਉਹ 28 ਅਕਤੂਬਰ ਨੂੰ ਏਸ਼ੇਜ਼ ਖੇਡਣ ਦੇ ਲਈ ਆਸਟਰੇਲੀਆ ਜਾਣ ਵਾਲੀ ਇੰਗਲੈਂਡ ਟੀਮ ਦੇ ਨਾਲ ਰਵਾਨਾ ਨਹੀਂ ਹੋ ਸਕਿਆ। ਇੰਗਲੈਂਡ ਅਤੇ ਆਸਟਰੇਲੀਆ ਦੇ ਵਿਚਾਲੇ ਏਸ਼ੇਜ਼ ਸੀਰੀਜ਼ ਦਾ ਪਹਿਲਾਂ ਟੈਸਟ 23 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਸਟੋਕਸ ਦੇ ਉਸ 'ਚ ਖੇਡਣ ਦੀ ਕਾਫੀ ਮੁਸ਼ਕਲ ਸੰਭਾਵਨਾ ਜਿਤਾਈ ਜਾ ਰਹੀ ਹੈ।
ਮਹਾਮੁਕਾਬਲੇ 'ਚ ਭਿੜਨਗੇ ਬਾਲੀਵੁੱਡ ਅਤੇ ਕ੍ਰਿਕਟ ਦੇ ਸਿਤਾਰੇ
NEXT STORY