ਜੈਤੋ, (ਰਘੁਨੰਦਨ ਪਰਾਸ਼ਰ) : ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ 17 ਖੇਡ ਵਿਸ਼ਿਆਂ ਦੇ ਕੁੱਲ 303 ਖਿਡਾਰੀਆਂ ਨੂੰ ਆਗਾਮੀ ਏਸ਼ੀਅਨ ਪੈਰਾ ਖੇਡਾਂ ਵਿਚ ਭਾਗ ਲੈਣ ਦੀ ਪ੍ਰਵਾਨਗੀ ਦਿੱਤੀ ਹੈ। ਮੰਤਰਾਲੇ ਨੇ ਕੁੱਲ 143 ਕੋਚਾਂ, ਐਸਕੌਰਟਸ, ਅਧਿਕਾਰੀਆਂ ਅਤੇ ਸਹਾਇਕ ਸਟਾਫ ਨੂੰ ਏਸ਼ੀਅਨ ਪੈਰਾ ਖੇਡਾਂ ਦੇ ਦਲ ਦਾ ਹਿੱਸਾ ਬਣਨ ਲਈ ਵੀ ਪ੍ਰਵਾਨਗੀ ਦਿੱਤੀ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਸ਼ਾਹਿਦ ਅਫ਼ਰੀਦੀ 'ਤੇ ਟੁੱਟਾ ਦੁੱਖਾਂ ਦਾ ਪਹਾੜ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਅਥਲੀਟਾਂ ਦੀ ਸੂਚੀ ਵਿੱਚ 191 ਪੁਰਸ਼ ਅਤੇ 112 ਮਹਿਲਾ ਅਥਲੀਟ ਸ਼ਾਮਲ ਹਨ, ਜਿਸ ਨਾਲ ਇਹ ਐਥਲੈਟਿਕਸ ਈਵੈਂਟ ਲਈ ਮਨਜ਼ੂਰ 123 ਐਥਲੀਟਾਂ ਦਾ ਸਭ ਤੋਂ ਵੱਡਾ ਦਲ ਬਣ ਗਿਆ ਹੈ। 2018 ਵਿੱਚ ਏਸ਼ੀਆਈ ਪੈਰਾ ਖੇਡਾਂ ਦੇ ਆਖਰੀ ਸੰਸਕਰਣ ਵਿੱਚ ਕੁੱਲ 190 ਐਥਲੀਟਾਂ ਨੇ 13 ਖੇਡ ਮੁਕਾਬਲਿਆਂ ਵਿੱਚ ਭਾਗ ਲਿਆ, ਜਿੱਥੇ ਭਾਰਤ ਨੇ 15 ਸੋਨੇ ਸਮੇਤ ਕੁੱਲ 72 ਤਗਮੇ ਜਿੱਤੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪਾਕਿ ਪਰਤੇ ਜ਼ਕਾ ਅਸ਼ਰਫ, ਭਾਰਤ 'ਚ ਹੋਈਆਂ 'ਘਟਨਾਵਾਂ' 'ਤੇ PCB ਅਧਿਕਾਰੀਆਂ ਨਾਲ ਚਰਚਾ
NEXT STORY