ਮੁੰਬਈ (ਬਿਊਰੋ) : ਸ਼੍ਰੀਲੰਕਾ ਖ਼ਿਲਾਫ਼ 113 ਦੌੜਾਂ ਦੀ ਹਮਲਾਵਰ ਪਾਰੀ ਖੇਡਣ ਵਾਲੇ ਅਨੁਭਵੀ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਹਰ ਮੈਚ ਇਸ ਰਵੱਈਏ ਨਾਲ ਖੇਡਦੇ ਹੈ, ਜਿਵੇਂ ਕਿ ਇਹ ਉਨ੍ਹਾਂ ਦਾ ਆਖ਼ਰੀ ਮੈਚ ਹੈ। ਕੋਹਲੀ ਦੀਆਂ 88 ਗੇਂਦਾਂ 'ਤੇ 113 ਦੌੜਾਂ ਦੀ ਮਦਦ ਨਾਲ ਭਾਰਤ ਨੇ ਪਹਿਲੇ ਵਨਡੇ 'ਚ 6 ਵਿਕਟਾਂ 'ਤੇ 373 ਦੌੜਾਂ ਬਣਾਉਣ ਤੋਂ ਬਾਅਦ ਸ਼੍ਰੀਲੰਕਾ ਨੂੰ 8 ਵਿਕਟਾਂ 'ਤੇ 306 ਦੌੜਾਂ 'ਤੇ ਰੋਕ ਦਿੱਤਾ। ਵਨਡੇ 'ਚ ਆਪਣਾ 45ਵਾਂ ਸੈਂਕੜਾ ਪੂਰਾ ਕਰਨ ਵਾਲੇ ਕੋਹਲੀ 'ਮੈਨ ਆਫ ਦਿ ਮੈਚ' ਬਣੇ।
ਦੱਸ ਦਈਏ ਕਿ ਸ਼੍ਰੀਲੰਕਾ ਖਿਲਾਫ ਭਾਰਤ ਦੀ ਜਿੱਤ 'ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਦਾ ਅਹਿਮ ਯੋਗਦਾਨ ਸੀ, ਜਿਸ 'ਚ ਬੱਲੇਬਾਜ਼ ਨੇ 87 ਗੇਂਦਾਂ 'ਤੇ 113 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 12 ਚੌਕੇ ਅਤੇ 1 ਛੱਕਾ ਲਗਾ ਕੇ ਸੈਂਕੜਾ ਲਗਾਇਆ। ਅਜਿਹੇ 'ਚ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਦੀ ਇਸ ਸ਼ਾਨਦਾਰ ਪਾਰੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਅਨੁਸ਼ਕਾ ਨੇ ਆਪਣੀ ਇੰਸਟਾ ਸਟੋਰੀ 'ਚ ਟੀ. ਵੀ. 'ਤੇ ਕੋਹਲੀ ਦੀ ਤਸਵੀਰ ਨਾਲ 'ਤੇ ਹਾਰਟ ਇਮੋਜ਼ੀ ਵੀ ਪੋਸਟ ਕੀਤਾ ਹੈ।
ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਵਿਰਾਟ ਕੋਹਲੀ ਕ੍ਰਿਕਟ ਦੇ ਮੈਦਾਨ 'ਚ ਨਜ਼ਰ ਆ ਰਹੇ ਹਨ। ਵਿਰਾਟ ਆਪਣੇ ਇੱਕ ਹੱਥ 'ਚ ਬੱਲਾ ਫੜ੍ਹਿਆ ਹੋਇਆ ਹੈ ਅਤੇ ਇਸ ਜਿੱਤ ਲਈ ਭਗਵਾਨ ਦਾ ਧੰਨਵਾਦ ਕਰਨ ਲਈ ਆਪਣੇ ਦੋਵੇਂ ਹੱਥ ਉਠਾ ਰਹੇ ਹਨ। ਅਨੁਸ਼ਕਾ ਵਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਨੇ ਵਿਰਾਟ ਨੂੰ ਸੈਂਚਰੀ ਬਣਾਉਣ ਲਈ ਵਧਾਈ ਦਿੱਤੀ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਹ ਜੋੜਾ ਆਪਣੀ ਬੇਟੀ ਵਾਮਿਕਾ ਨਾਲ ਵਰਿੰਦਾਵਨ ਪਹੁੰਚਿਆ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਕਲਿੱਪ ਵਿੱਚ ਵਿਰੁਸ਼ਕਾ ਅਤੇ ਵਾਮਿਕਾ ਨੂੰ ਪ੍ਰੇਮਾਨੰਦ ਗੋਵਿੰਦ ਸ਼ਰਨ ਜੀ ਮਹਾਰਾਜ ਦੇ ਆਸ਼ਰਮ ਵਿੱਚ ਦੇਖਿਆ ਗਿਆ। ਪਰਿਵਾਰ ਨੇ ਉਥੇ ਜਾ ਕੇ ਆਸ਼ੀਰਵਾਦ ਲਿਆ ਸੀ। ਇਸ ਤੋਂ ਪਹਿਲਾਂ ਪਰਿਵਾਰ ਵਰਿੰਦਾਵਨ ਦੇ ਬਾਬਾ ਨਿੰਮ ਕਰੋਲੀ ਆਸ਼ਰਮ ਵੀ ਪਹੁੰਚਿਆ ਸੀ। ਇਸ ਦੇ ਨਾਲ ਹੀ ਅਭਿਨੇਤਰੀ ਵਿਰਾਟ ਅਤੇ ਬੇਟੀ ਦੇ ਨਾਲ ਨਵੰਬਰ ਮਹੀਨੇ 'ਚ ਨੈਨੀਤਾਲ ਅਤੇ ਉੱਤਰਾਖੰਡ ਦੇ ਦੌਰੇ 'ਤੇ ਵੀ ਸੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
AIFF ਨੇ ਫੁੱਲ-ਟਾਈਮ ਕਾਂਟਰੈਕਟ ਪ੍ਰਾਪਤ ਕਰਨ ਲਈ ਪੇਸ਼ੇਵਰ ਮੈਚ ਅਧਿਕਾਰੀਆਂ ਦਾ ਕੀਤਾ ਐਲਾਨ
NEXT STORY