ਟੋਕੀਓ– ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਓਲੰਪਿਕ ਕਮੇਟੀ ਦੀ ਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ ਆਫ਼ ’ਚ ਹਰਾ ਕੇ ਟੋਕੀਓ ਓਲੰਪਿਕ ਮਹਿਲਾ ਸਿੰਗਲ ਵਰਗ ਦੇ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਪੰਜ ਸੈੱਟਾਂ ਦੇ ਬਾਅਦ ਸਕੋਰ 5-5 ਰਿਹਾ।
ਇਹ ਵੀ ਪੜ੍ਹੋ : ਗੋਲਫ : ਲਾਹਿੜੀ ਦੀ ਟੋਕੀਓ ਓਲੰਪਿਕ 'ਚ ਮਜ਼ਬੂਤ ਸ਼ੁਰੂਆਤ
ਭਾਰਤੀ ਤੀਰਅੰਦਾਜ਼ ਨੇ ਪਹਿਲਾ ਸੈੱਟ 28-25 ਨਾਲ ਜਿੱਤਿਆ ਤੇ ਦੂਜਾ ਸੈਟ 26-27 ਨਾਲ ਗੁਆ ਦਿੱਤਾ। ਇਸ ਤੋਂ ਬਾਅਦ ਦੀਪਿਕਾ ਨੇ ਸ਼ਾਨਦਾਰ ਵਾਪਸੀ ਕਰਦੇ 28-27 ਨਾਲ ਤੀਜਾ ਸੈਟ ਆਪਣੇ ਨਾਂ ਕੀਤਾ। ਚੌਥਾ ਸੈਟ 26-26 ਨਾਲ ਬਰਾਬਰੀ ’ਤੇ ਰਿਹਾ ਜਦਕਿ ਪੰਜਵੇਂ ਸੈਟ ’ਚ ਦੀਪਿਕਾ ਨੂੰ 25-28 ਨਾਲ ਹਾਰ ਮਿਲੀ। ਸ਼ੂਟ ਆਫ਼ ’ਚ ਸੇਨੀਆ ਨੇ 7 ਦਾ ਸਕੋਰ ਕੀਤਾ ਜਦਕਿ ਦੀਪਿਕਾ ਨੇ ਦਬਾਅ ਦਾ ਚੰਗੀ ਤਰ੍ਹਾਂ ਸਾਹਮਣਾ ਕਰਦੇ ਹੋਏ ਸ਼ੂਟ ਆਫ਼ ’ਚ ਪਰਫੈਕਟ 10 ਸਕੋਰ ਕੀਤਾ ਤੇ ਰੀਓ ਓਲੰਪਿਕ ਦੀ ਚਾਂਦੀ ਦਾ ਤਮਗ਼ਾ ਜੇਤੂ ਨੂੰ ਹਰਾਇਆ।
ਇਹ ਵੀ ਪੜ੍ਹੋ : ਮੁੱਕੇਬਾਜ਼ੀ ’ਚ ਭਾਰਤ ਨੂੰ ਵੱਡਾ ਝਟਕਾ, ਟੋਕੀਓ ਓਲੰਪਿਕ ’ਚੋਂ ਬਾਹਰ ਹੋਈ ਮੈਰੀਕਾਮ
ਇਕ ਤੀਰ ਦੇ ਸ਼ੂਟਆਫ਼ ’ਚ ਸ਼ੁਰੂਆਤ ਕਰਦੇ ਹੋਏ ਰੂਸੀ ਤੀਰਅੰਦਾਜ਼ ਦਬਾਅ ’ਚ ਆ ਗਈ ਤੇ 7 ਦਾ ਹੀ ਸਕੋਰ ਕਰ ਸਕੀ ਜਦਕਿ ਦੀਪਿਕਾ ਨੇ 10 ਸਕੋਰ ਕਰਕੇ ਮੁਕਾਬਲਾ 6-5 ਨਾਲ ਜਿੱਤਿਆ। ਤੀਜੀ ਵਾਰ ਓਲੰਪਿਕ ਖੇਡ ਰਹੀ ਦੀਪਿਕਾ ਓਲੰਪਿਕ ਤੀਰਅੰਦਾਜ਼ੀ ਮੁਕਾਬਲੇ ਦੇ ਆਖ਼ਰੀ ਅੱਠ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਤੀਰਅੰਦਾਜ਼ ਬਣ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੈਨਲਟੀ ਕਾਰਨਰ ਹੀ ਦਿਵਾਏਗਾ ਤਮਗਾ : ਰਾਜਿੰਦਰ ਜੂਨੀਅਰ
NEXT STORY